ਅਮਰੀਕਾ ਦੇ ਹਿਊਸਟਨ ਵਿਚ 50 ਹਜ਼ਾਰ ਭਾਰਤੀਆਂ ਨੂੰ ਸੰਬੋਧਨ ਕਰਨਗੇ ਮੋਦੀ, ਨਾਲ ਆ ਸਕਦੇ ਹਨ ਟਰੰਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰਿੰਦਰ ਮੋਦੀ ਅਮਰੀਕਾ ਜਾਣ ਵਾਲੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਦੌਰਾਨ ਡੋਨਾਲਡ ਟਰੰਪ ਵੀ ਉਹਨਾਂ ਦੇ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ।

Trump may be 'surprise guest' at PM Modi's Houston rally: report

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਾਣ ਵਾਲੇ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਸ ਦੌਰਾਨ ਡੋਨਾਲਡ ਟਰੰਪ ਵੀ ਉਹਨਾਂ ਦੇ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ। ਇਸ ਮਸਲੇ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚ ਗੱਲਬਾਤ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਵਪਾਰਕ ਐਲਾਨ ਹੋਣਗੇ। ਸੂਤਰਾਂ ਦਾ ਕਹਿਣਾ ਹੈ ਅਮਰੀਕਾ ਵਿਚ ਪੀਐਮ ਮੋਦੀ ਦੇ ਸਮਾਰੋਹ ‘Howdy Modi’ ਵਿਚ ਟਰੰਪ ਵੀ ਸ਼ਾਮਲ ਹੋ ਸਕਦੇ ਹਨ।

22 ਸਤੰਬਰ ਨੂੰ ਹਿਊਸਟਨ ਵਿਚ ਪੀਐਮ ਮੋਦੀ ਭਾਰਤੀਆਂ ਨੂੰ ਸੰਬੋਧਨ ਕਰਨਗੇ। ਇਸ ਸਮਾਰੋਹ ਵਿਚ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਜੂਦਗੀ ਦੀ ਸੰਭਾਵਨਾ ਹੈ। ਦੱਸ ਦਈਏ ਕਿ ਪੀਐਮ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਹੇ ਹਨ। ‘Howdy’ ਦਾ ਸੰਖੇਪ ਹੈ, ‘ਹਾਓ ਡੂ ਯੂ ਡੂ’। ਅਮਰੀਕਾ ਦੇ ਚੌਥੇ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਸ਼ਹਿਰ ਦੇ ’ਐਨਆਰਜੀ ਫੁੱਟਬਾਲ ਸਟੇਡੀਅਮ’ ਵਿਚ ਅਯੋਜਿਤ ਹੋ ਰਹੇ ਇਸ ਸਮਾਰੋਹ ਵਿਚ ਕਰੀਬ 50 ਹਜ਼ਾਰ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ।

ਹਿਊਸਟਨ ਵਿਚ ਪੰਜ ਲੱਖ ਤੋਂ ਜ਼ਿਆਦਾ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ‘ਹਾਊਡੀ ਮੋਦੀ’ ਸਮਾਰੋਹ ਲਈ ਘੱਟੋ-ਘੱਟ 50 ਹਜ਼ਾਰ ਭਾਰਤੀਆਂ ਅਤੇ ਅਮਰੀਕੀਆਂ ਨੇ ਭਾਗ ਲੇਣ ਲਈ ਰਜ਼ਿਸਟਰੇਸ਼ਨ ਕਰਵਾਈ ਹੈ। ਮੋਦੀ ਦੀ ਰੈਲੀ ਵਿਚ ਟਰੰਪ ਦਾ ਸ਼ਾਮਲ ਹੋਣਾ ਪਾਕਿਸਤਾਨ ਲਈ ਅਜਿਹੇ ਸਮੇਂ ਵਿਚ ਝਟਕਾ ਹੋਵੇਗਾ, ਜਦੋਂ ਉਹ ਲਗਾਤਾਰ ਕੌਮਾਂਤਰੀ ਪੱਧਰ ‘ਤੇ ਭਾਰਤ ਵਿਰੁੱਧ ਅਵਾਜ਼ ਉਠਾ ਰਿਹਾ ਹੈ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 2014 ਵਿਚ ਨਿਊਯਾਰਕ ਦੇ ਮੈਡੀਸਨ ਸਕਊਆਇਰ ਗਾਰਡਨ ਅਤੇ 2016 ਵਿਚ ਸਿਲੀਕਾਨ ਵੈਲੀ ਵਿਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ ਸੀ। ਪੀਐਮ ਮੋਦੀ ਦੇ ਸੰਬੋਧਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੰਬੋਧਨ ਹੋਵੇਗਾ। ਇਮਰਾਨ ਖ਼ਾਨ ਇਕ ਵਾਰ ਫਿਰ ਤੋਂ ਇਸ ਮੰਚ ਤੋਂ ਕਸ਼ਮੀਰ ਦਾ ਮੁੱਦਾ ਚੁੱਕ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।