ਰੇਲਵੇ ਦੀ ਬੰਪਰ ਭਰਤੀ, ਨਿਕਲੀਆਂ 4500 ਤੋਂ ਵੱਧ ਅਸਾਮੀਆਂ, ਅੱਜ ਹੀ ਕਰੋ ਅਪਲਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਨੌਕਰੀ ਲਈ  SC/ST ਪੀਡਬਲਯੂਡੀ ਅਤੇ ਮਹਿਲਾਂ ਉਮੀਦਵਾਰਾਂ ਨੂੰ ਅਰਜ਼ੀ ਦੇਣ ਦੀ ਆਗਿਆ ਨਹੀਂ

Railway Jobs

ਨਵੀਂ ਦਿੱਲੀ - ਨੌਰਥ ਈਸਟ ਫਰੰਟੀਅਰ ਰੇਲਵੇ ਨੇ ਐਕਟ ਅਪ੍ਰੈਂਟਿਸ 'ਤੇ 4500 ਤੋਂ ਵੱਧ ਅਸਾਮੀਆਂ ਕੱਢੀਆਂ ਹਨ। ਜਿਸ' ਤੇ ਅੱਜ ਅਰਜ਼ੀ ਦੇਣ ਦੀ ਆਖ਼ਰੀ ਤਰੀਕ ਹੈ। ਇਹ ਉਨ੍ਹਾਂ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ ਜੋ ਰੇਲਵੇ ਵਿਚ ਨੌਕਰੀ ਕਰਨਾ ਚਾਹੁੰਦੇ ਹਨ। 

ਇਨ੍ਹਾਂ ਅਸਾਮੀਆਂ 'ਤੇ 10 ਵੀਂ ਪਾਸ ਦੇ ਨਾਲ ਜਿਨ੍ਹਾਂ ਨੌਜਵਾਨਾਂ ਨੇ ਆਈਟੀਆਈ ਦੀ ਪੜ੍ਹਾਈ ਕੀਤੀ ਹੈ ਉਹ ਨੌਜਵਾਨ ਇਸ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ। ਜਾਰੀ ਕੀਤੀਆਂ ਅਸਾਮੀਆਂ ਲਈ ਅਰਜ਼ੀਆਂ ਆਨਲਾਈਨ ਭਰੀਆਂ ਜਾਣਗੀਆਂ। ਚਾਹਵਾਨ ਉਮੀਦਵਾਰ ਸਬੰਧਤ ਵੈਬਸਾਈਟ ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। 

ਰੇਲਵੇ ਨੇ ਕੁੱਲ 4499 ਅਸਾਮੀਆਂ ਕੱਢੀਆਂ ਹਨ। ਅਪ੍ਰੈਂਟਿਸ ਦੇ ਅਹੁਦੇ 'ਤੇ ਅਰਜ਼ੀ ਲਈ ਉਮੀਦਵਾਰ ਵੱਲੋਂ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ ਦਸਵੀਂ ਦੀ ਪ੍ਰੀਖਿਆ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਬੰਧਿਤ ਟ੍ਰੇਡ ਤੋਂ ਆਈਟੀਆਈ ਵੀ ਕੀਤੀ ਹੋਣੀ ਚਾਹੀਦੀ ਹੈ।

ਇਸ ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 15 ਸਾਲ ਅਤੇ 24 ਸਾਲ ਤੱਕ ਹੋਣੀ ਚਾਹੀਦੀ ਹੈ। ਹਾਲਾਂਕਿ ਵੱਧ ਉਮਰ ਦੇ ਵਰਗੀ ਵਾਲੇ ਉਮੀਦਵਾਰਾਂ ਨੂੰ ਛੁੱਟ ਦਿੱਤੀ ਜਾਵੇਗੀ। ਇਸ ਨੌਕਰੀ ਲਈ  SC/ST ਪੀਡਬਲਯੂਡੀ ਅਤੇ ਮਹਿਲਾਂ ਉਮੀਦਵਾਰਾਂ ਨੂੰ ਅਰਜ਼ੀ ਦੇਣ ਦੀ ਆਗਿਆ ਨਹੀਂ ਹੈ। ਜਦੋਂ ਕਿ ਬਾਕੀ ਵਰਗਾਂ ਦੇ ਉਮੀਦਵਾਰਾਂ ਨੂੰ ਅਰਜੀ ਦੇਣ ਵੇਲੇ 100 ਰੁਪਏ ਜਮ੍ਹਾਂ ਕਰਵਾਉੇਣੇ ਹੋਣਗੇ।