ਵਿਅਕਤੀ ਦੇ ਖਾਤੇ 'ਚ ਗਲਤੀ ਨਾਲ ਆਏ 5.50 ਲੱਖ ਰੁਪਏ, ਕਿਹਾ- PM ਮੋਦੀ ਨੇ ਭੇਜੇ, ਨਹੀਂ ਕਰਾਂਗਾ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਅਕਤੀ ਨੇ ਸਾਰਾ ਪੈਸਾ ਦਿੱਤਾ ਖਰਚ

Rs 5.50 lakh mistakenly deposited in person's account

 

ਪਟਨਾ: ਕਈ ਵਾਰ ਬੈਂਕ ਦੀ ਗਲਤੀ ਕਾਰਨ ਗਲਤ ਖਾਤੇ ਵਿੱਚ ਪੈਸੇ ਟਰਾਂਸਫਰ ਹੋ ਜਾਂਦੇ ਹਨ, ਇਸਦੇ ਲਈ ਲੋਕਾਂ ਨੂੰ ਚੱਕਰ ਲਗਾਉਣੇ ਪੈਂਦੇ ਹਨ, ਪਰ ਇਸ ਵਾਰ ਅਜਿਹੀ ਹੀ ਇੱਕ ਗਲਤੀ ਬੈਂਕ ਤੇ  ਭਾਰੀ ਪੈ ਗਈ। ਬਿਹਾਰ ਦੇ ਇੱਕ ਵਿਅਕਤੀ ਨੇ ਗਲਤੀ ਨਾਲ ਖਾਤੇ ਵਿੱਚ ਆਏ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਿਅਕਤੀ ਨੇ ਇੱਕ ਬਹੁਤ ਹੀ ਅਜੀਬ ਦਲੀਲ ਵੀ ਦਿੱਤੀ ਹੈ,  ਉਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਪੈਸੇ ਉਸ ਦੇ ਖਾਤੇ ਵਿੱਚ ਭੇਜੇ ਹਨ ਤੇ ਉਹ ਵਾਪਸ ਨਹੀਂ ਕਰੇਗਾ

 

 

ਬਿਹਾਰ ਦੇ ਖਗੜਿਆ ਜ਼ਿਲ੍ਹੇ  ਦੇ ਰਹਿਣ ਵਾਲੇ  ਇੱਕ ਵਿਅਕਤੀ ਦੇ ਖਾਤੇ ਵਿੱਚ ਬੈਂਕ ਦੀ ਗਲਤੀ ਕਾਰਨ 5.5 ਲੱਖ ਰੁਪਏ ਆ ਗਏ। ਉਸਨੇ ਇਹ ਦਾਅਵਾ ਕਰਦਿਆਂ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਕਿ 'ਇਹ ਪੈਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਭੇਜੇ ਗਏ ਹਨ'। ਖਗੜਿਆ ਵਿੱਚ, ਗ੍ਰਾਮੀਣ ਬੈਂਕ ਨੇ ਗਲਤੀ ਨਾਲ ਮਾਨਸੀ ਥਾਣਾ ਖੇਤਰ ਦੇ ਅਧੀਨ ਪੈਂਦੇ ਬਖਤਿਆਰਪੁਰ ਪਿੰਡ ਦੇ ਵਸਨੀਕ ਰਣਜੀਤ ਦਾਸ ਦੇ ਖਾਤੇ ਵਿੱਚ ਪੈਸੇ ਭੇਜੇ ਅਤੇ ਬਾਅਦ ਵਿੱਚ ਇਸ ਨੂੰ ਵਾਪਸ ਕਰਨ ਲਈ ਕਈ ਨੋਟਿਸ ਦਿੱਤੇ, ਪਰ ਦਾਸ ਨੇ ਰਕਮ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

 

 

 

ਰਣਜੀਤ ਦਾਸ ਨੇ ਕਿਹਾ, 'ਜਦੋਂ ਮੈਨੂੰ ਇਸ ਸਾਲ ਮਾਰਚ ਵਿੱਚ ਪੈਸੇ ਮਿਲੇ ਤਾਂ ਮੈਂ ਬਹੁਤ ਖੁਸ਼ ਸੀ। ਮੈਂ ਸੋਚਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ, ਜਿਸਦੀ ਇਹ ਪਹਿਲੀ ਕਿਸ਼ਤ ਹੋ ਸਕਦੀ ਹੈ। ਮੈਂ ਸਾਰਾ ਪੈਸਾ ਖਰਚ ਕਰ ਦਿੱਤਾ। ਹੁਣ ਮੇਰੇ ਬੈਂਕ ਖਾਤੇ ਵਿੱਚ ਪੈਸੇ ਨਹੀਂ ਹਨ। ਮਾਨਸੀ ਸਟੇਸ਼ਨ ਇੰਚਾਰਜ ਦੀਪਕ ਕੁਮਾਰ ਨੇ ਕਿਹਾ, "ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਅਸੀਂ ਰਣਜੀਤ ਦਾਸ ਨੂੰ ਗ੍ਰਿਫਤਾਰ ਕਰ ਲਿਆ ਹੈ, ਹੋਰ ਜਾਂਚ ਜਾਰੀ ਹੈ।"