Nipah virus News : ਕੇਰਲ ਦੇ ਮਲੱਪਪੁਰਮ 'ਚ ਨਿਪਾਹ ਨਾਲ 24 ਸਾਲਾ ਵਿਅਕਤੀ ਦੀ ਮੌਤ : ਸਿਹਤ ਮੰਤਰੀ
ਕੇਰਲ ਦੀ ਸਿਹਤ ਮੰਤਰੀ ਨੇ ਐਤਵਾਰ ਨੂੰ ਦਿੱਤੀ ਜਾਣਕਾਰੀ
Nipah virus News : ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 24 ਸਾਲਾ ਵਿਅਕਤੀ ਦੀ ਹਾਲ ਹੀ ਵਿੱਚ ਨਿਪਾਹ ਵਾਇਰਸ ਦੀ ਲਾਗ ਨਾਲ ਮੌਤ ਹੋ ਗਈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਰਜ ਨੇ ਕਿਹਾ ਕਿ ਖੇਤਰੀ ਮੈਡੀਕਲ ਅਫਸਰ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਤੋਂ ਬਾਅਦ ਨਿਪਾਹ ਦੀ ਲਾਗ ਦਾ ਸ਼ੱਕ ਸੀ।
ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਉਪਲੱਬਧ ਸੈਂਪਲ ਤੁਰੰਤ ਜਾਂਚ ਲਈ ਭੇਜੇ ਗਏ ਸਨ ਅਤੇ ਲਾਗ ਦੀ ਪੁਸ਼ਟੀ ਹੋਈ। ਬੈਂਗਲੁਰੂ ਤੋਂ ਰਾਜ ਪਹੁੰਚੇ ਮਲਪੁਰਮ ਨਿਵਾਸੀ ਦੀ 9 ਸਤੰਬਰ ਨੂੰ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸਦੇ ਉਪਲਬਧ ਨਮੂਨੇ ਭੇਜੇ ਗਏ ਸਨ। ਕੋਜ਼ੀਕੋਡ ਨੂੰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪ੍ਰਯੋਗਸ਼ਾਲਾ ਵਿੱਚ ਸੈਂਪਲ ਜਾਂਚ ਲਈ ਭੇਜੇ ਗਏ ਸੀ।
ਮਲੱਪੁਰਮ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਝੀਕੋਡ ਮੈਡੀਕਲ ਕਾਲਜ ਦੇ ਨਤੀਜਿਆਂ ਵਿੱਚ ਲਾਗ ਪਾਈ ਗਈ ਸੀ, ਜਿਸ ਤੋਂ ਬਾਅਦ ਸਿਹਤ ਮੰਤਰੀ ਨੇ ਸ਼ਨੀਵਾਰ ਰਾਤ ਨੂੰ ਹੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਪ੍ਰੋਟੋਕੋਲ ਦੇ ਅਨੁਸਾਰ ਜ਼ਰੂਰੀ ਕਦਮ ਚੁੱਕੇ। ਇਸ ਦੌਰਾਨ, ਐਤਵਾਰ ਨੂੰ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੇ ਨਤੀਜਿਆਂ ਨੇ ਲਾਗ ਦੀ ਪੁਸ਼ਟੀ ਕੀਤੀ।
ਮੰਤਰੀ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਹੀ 16 ਕਮੇਟੀਆਂ ਬਣਾਈਆਂ ਗਈਆਂ ਸਨ ਅਤੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ 151 ਲੋਕਾਂ ਦੀ ਸੂਚੀ ਵੀ ਬਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਵੱਖ-ਵੱਖ ਥਾਵਾਂ ਦੀ ਯਾਤਰਾ ਕੀਤੀ ਸੀ ਅਤੇ ਜੋ ਉਸਦੇ ਸੰਪਰਕ ਵਿੱਚ ਆਏ ਸਨ, ਉਨ੍ਹਾਂ ਨੂੰ ਅਲੱਗ-ਥਲੱਗ ਰੱਖਿਆ ਗਿਆ ਹੈ।
ਜਾਰਜ ਨੇ ਕਿਹਾ, "ਅਲੱਗ-ਥਲੱਗ ਰੱਖੇ ਗਏ ਪੰਜ ਲੋਕਾਂ ਵਿੱਚ ਹਲਕਾ ਬੁਖਾਰ ਅਤੇ ਲੱਛਣ ਪਾਏ ਗਏ ਹਨ।" ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ।'' ਮਲਪੁਰਮ ਦੇ ਇਕ ਲੜਕੇ ਦੀ 21 ਜੁਲਾਈ ਨੂੰ ਮੌਤ ਹੋ ਗਈ, ਜੋ ਨਿਪਾਹ ਇਨਫੈਕਸ਼ਨ ਦਾ ਇਲਾਜ ਕਰਵਾ ਰਿਹਾ ਸੀ। ਇਸ ਸਾਲ ਰਾਜ ਵਿੱਚ ਨਿਪਾਹ ਸੰਕਰਮਣ ਦਾ ਇਹ ਪਹਿਲਾ ਪੁਸ਼ਟੀ ਹੋਇਆ ਮਾਮਲਾ ਸੀ।