ਜੈਨ ਜ਼ੀ ਪ੍ਰਦਰਸ਼ਨਕਾਰੀਆਂ ਨੇ ਨੇਪਾਲੀ ਪੀਐਮ ਸੁਸ਼ੀਲਾ ਕਾਰਕੀ ਦਾ ਅਸਤੀਫ਼ਾ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਅਸੀਂ ਕੁਰਸੀ ’ਤੇ ਬਿਠਾਇਆ ਹੈ, ਹਟਾਉਣ ’ਚ ਸਮਾਂ ਨਹੀਂ ਲੱਗੇਗਾ

Jain Zee protesters demand resignation of Nepalese PM Sushila Karki

ਕਾਠਮੰਡੂ : ਨੇਪਾਲ ’ਚ ਜੈਨ ਜ਼ੀ ਪ੍ਰਦਰਸ਼ਨਕਾਰੀਆਂ ਨੇ ਅੰਤ੍ਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਦਾ ਅਸਤੀਫ਼ਾ ਮੰਗਿਆ ਹੈ। ਉਹ ਕੈਬਨਿਟ ’ਚ ਕੀਤੇ ਗਏ ਵਿਸਥਾਰ ਨੂੰ ਲੈ ਕੇ ਨਾਰਾਜ਼ ਚੱਲ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਕਿ ਅੰਤ੍ਰਿਮ ਸਰਕਾਰ ਪ੍ਰਦਰਸ਼ਨਕਾਰੀਆਂ ਦੀ ਰਾਏ ਲਏ ਬਿਨਾ ਮੰਤਰੀਆਂ ਨੂੰ ਚੁਣ ਰਹੀ ਹੈ। ਇਨ੍ਹਾਂ ਦੀ ਅਗਵਾਈ ਸੁਦਾਨ ਗੁਰੰਗ ਕਰ ਰਹੇ ਸਨ ਅਤੇ ਉਨ੍ਹਾਂ ਧਮਕੀ ਦਿੰਦੇ ਹੋਏ ਕਿਹਾ ਜੇਕਰ ਅਸੀਂ ਫਿਰ ਸੜਕਾਂ ’ਤੇ ਉਤਰ ਆਏ ਤਾਂ ਸਾਨੂੰ ਕੋਈ ਰੋਕ ਨਹੀਂ ਸਕੇਗਾ। ਜਿਸ ਕੁਰਸੀ ’ਤੇ ਬਿਠਾਇਆ ਹੈ, ਉਸ ਤੋਂ ਉਤਾਰ ਦਿਆਂਗੇ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਸੀਨੀਅਰ ਵਕੀਲ ਆਰਿਆਲ ਸਰਕਾਰ ’ਚ ਦਖਲਅੰਦਾਜ਼ੀ ਕਰ ਰਹੇ ਹਨ। ਗੁਰੰਗ ਦਾ ਆਰੋਪ ਹੈ ਕਿ ਆਰਿਆਲ ਨੇ ਖੁਦ ਨੂੰ ਗ੍ਰਹਿ ਮੰਤਰੀ ਬਣਾਉਣ  ਦਾ ਫੈਸਲਾ ਕੀਤਾ ਹੈ। ਓਮ ਪ੍ਰਕਾਸ਼ ਆਰਿਆਲ ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ।
ਪੀਐਮ ਕਾਰਕੀ ਨੇ ਓਮ ਪ੍ਰਕਾਸ਼ ਆਰਿਆਲ ਨੂੰ ਗ੍ਰਹਿ ਅਤੇ ਕਾਨੂੰਨ ਮੰਤਰੀ, ਰਾਮੇਸ਼ਵਰ ਖਨਾਲ ਨੂੰ ਵਿੱਤ ਮੰਤਰੀ ਅਤੇ ਕੁਲਮਾਨ ਘਿਸਿੰਗ ਨੂੰ ਊਰਜਾ ਮੰਤਰੀ ਨਿਯੁਕਤ ਕੀਤਾ ਹੈ।