ਜੱਜ ਦੇ ਜਖ਼ਮੀ ਬੇਟੇ ਦਾ ਹੋਇਆ ‘ਬ੍ਰੈਨ ਡੈਡ’, ਹੱਤਿਆ ਦੋਸ਼ੀ ਸਿਪਾਹੀ ਦੀ ਮਾਂ ਪੁਲਿਸ ਹਿਰਾਸਤ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂਗ੍ਰਾਮ ਦੇ ਸੈਕਟਰ 49 ਦੇ ਆਰਕਡੀਆ ਮਾਰਕਿਟ ਵਿਚ ਗੰਨ ਮੈਨ ਦੀ ਗੋਲੀ ਨਾਲ ਜੱਜ ਦੀ ਜਖ਼ਮੀ ਪਤਨੀ ਰਿਤੂ ਦੀ ਸਨਿਚਵਾਰ ਰਾਤ.....

Gurugram Murder case

ਗੁਰੂਗ੍ਰਾਮ (ਭਾਸ਼ਾ) : ਗੁਰੂਗ੍ਰਾਮ ਦੇ ਸੈਕਟਰ 49 ਦੇ ਆਰਕਡੀਆ ਮਾਰਕਿਟ ਵਿਚ ਗੰਨ ਮੈਨ ਦੀ ਗੋਲੀ ਨਾਲ ਜੱਜ ਦੀ ਜਖ਼ਮੀ ਪਤਨੀ ਰਿਤੂ ਦੀ ਸਨਿਚਵਾਰ ਰਾਤ ਨੂੰ ਮੌਤ ਹੋ ਗਈ ਹੈ। ਜਦੋਂ ਕਿ ਡਾਕਟਰਾਂ ਨੇ ਉਸ ਦੇ 18 ਸਾਲਾ ਜਖ਼ਮੀ ਬੇਟੇ ਧਰੂਵ ਨੂੰ ‘ਬ੍ਰੇਨ ਡੈਡ’ ਐਲਾਨਿਆ ਗਿਆ ਹੈ। ਉਥੇ ਪੁਲਿਸ ਨੇ ਦੋਸ਼ੀ ਗੰਨ ਮੈਨ ਦੀ ਮਾਂ ਅਤੇ ਮਾਮੇ ਦੇ ਭਰਾ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਅਤੇ ਉਸ ਤੋਂ ਪੁਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਐਤਵਾਰ ਨੂੰ ਦੋਸ਼ੀ ਗੰਨ ਮੈਨ ਨੂੰ ਅਦਾਲਤ ਵਿਚ ਪੇਸ਼ ਕੀਤਾ, ਇਥੋਂ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਜਿਲ੍ਹਾ ਅਦਾਲਤ ਦੇ ਜੱਜ ਕ੍ਰਿਸ਼ਨ ਕਾਂਤ ਨੇ ਗੰਨ ਮੈਨ ਮਹਿਪਾਲ ਦੇ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਕੇਕੇ ਰਾਓ ਨੇ ਗੰਨ ਮੈਨ ਮਹਿਪਾਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਹੱਤਿਆ ਦੋਸ਼ੀ ਮੰਨਮੈਨ ਮਹਿਪਾਲ ਦੀ ਮਾਨਸਿਕ ਸਥਿਤੀ ਬਿਲਕੁਲ ਠੀਕ ਹੈ। ਇਸ ਨਾਲ ਜੁੜੀਆਂ ਗੱਲਾਂ ਅਫ਼ਵਾਹ ਹਨ। ਗੁਰੂਗ੍ਰਾਮ ਪੁਲਿਸ ਦੇ ਕਾਬਿਲ ਅਫ਼ਸਰਾਂ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੂੰ ਮਨੋਹਰ ਲਾਲ ਖੱਟਰ ਨੇ ਗੰਭੀਰਤਾ ਨਾਲ ਲਿਆ ਹੈ। ਉਹਨਾਂ ਨੇ ਗ੍ਰਹਿ ਸਕੱਤਰ ਅਤੇ ਡੀਜੀਪੀ ਨੂੰ ਬੁਲਾਇਆ ‘ਤੇ ਉਹਨਾਂ ਨਾਲ ਬੈਠਕ ਕੀਤੀ।

ਬੈਠਕ ਤੋਂ ਬਾਅਦ ਡੀਜੀਪੀ ਬੀਐਸ ਸੰਧੂ ਨੇ ਕਿਹਾ ਕਿ ਸਾਰੇ ਵੀਆਈਪੀ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਏਡੀਜੀਪੀ (ਕ੍ਰਾਈਮ) ਪੀ ਕੇ ਅਗਰਵਾਲ ਜਾਂਚ ਦੀ ਨਿਗਰਾਨੀ ਕਰਨਗੇ। ਅਗਰਵਾਲ ਸ਼ਾਮ ਨੂੰ ਗੁਰੂਗ੍ਰਾਮ ਪਹੁੰਚੇ ਅਤੇ ਜਾਂਚ  ਦੀ ਸਮੀਖਿਆ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐਸਆਈਟੀ) ਬਣਾਇਆ ਹੈ। ਇਸ ਦੀ ਕਮਾਨ ਡੀਸੀਪੀ ਪੂਰਵ ਸਲੋਚਨਾ ਗਜਰਾਜ ਨੂੰ ਸੌਂਪੀ ਗਈ ਹੈ। ਇਸ ਵਿਚ ਏਸੀਪੀ ਇੰਦਰਜੀਤ, ਹਿਤੇਸ਼ ਯਾਦਵ ਅਤੇ ਧਾਰਨਾ ਯਾਦਵ ਦੇ ਨਾਲ ਚਾਰ ਇੰਸਪੈਕਟਰ ਸੁਰਿੰਦਰ ਫੌਗਾਟ, ਆਨੰਦ ਯਾਦਵ, ਵਿਵੇਕ ਕੁੰਡੂ ਅਤੇ ਅਮਿਤ ਨੂੰ ਰੱਖਿਆ ਗਿਆ ਹੈ।

ਇਹ ਏਸਆਈਟੀ ਪੁਲਿਸ ਕਮਿਸ਼ਨਰ ਨੇ ਗਠਿਤ ਕੀਤੀ ਹੈ। ਜੱਜ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਦੇ ਸਮੇਂ ਦੋਸ਼ੀ ਗੰਨ ਮੈਨ ਮਹਿਪਾਲ ਉਹਨਾਂ ਦੋਨਾਂ ਨੂੰ ਗਾਲਾਂ ਕੱਢ ਰਿਹਾ ਸੀ। ਇਸ ਅਧੀਨ ਦੋਸ਼ੀ ਉੱਚੀ ਆਵਾਜ਼ ਵਿਚ ਬੋਲ ਰਿਹਾ ਸੀ, ‘ਇਹ ਲੜਕਾ ਸ਼ੈਤਾਨ ਹੈ ਅਤੇ ਇਸ ਦੀ ਮਾਂ ਵੀ ਸ਼ੈਤਾਨ ਹੈ। ਇਸ ਤੋਂ ਸਾਫ਼ ਜਾਹਰ ਸੀ ਕਿ ਗੰਨ ਮੈਨ ਦੋਨਾਂ ਦੀ ਕਿਸੇ ਨਾ ਕਿਸੇ ਗੱਲ ਤੋਂ ਪ੍ਰਭਾਵਿਤ ਸੀ। ਉਸ ਦੇ ਕਾਰਨ, ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਉਸ ਸਮੇਂ ਘਟਨਾ ਨੂੰ ਅੰਜਾਮ ਦਿੰਦੇ ਸਮੇਂ ਸੈਂਕੜੇ ਲੋਕਾਂ ਦੇ ਵਿੱਚ ਦੋਨਾਂ ਨੂੰ ਗਾਲਾਂ ਕੱਢ ਰਿਹਾ ਸੀ।

ਘਟਨਾ ਦਾ ਚਸ਼ਮਦੀਦ ਭੁਪਿੰਦਰ ਨੇ ਦੱਸਿਆ ਕਿ ਗੰਨ ਮੈਨ ਨੇ ਉਹਨਾਂ  ਦੇ ਸਾਹਮਣੇ ਲੜਕੇ ‘ਤੇ ਫਾਇਰਿੰਗ ਕੀਤੀ। ਫਾਇਰਿੰਗ ਕਰਦੇ ਸਮੇਂ ਗੰਦੀਆਂ ਗੰਦੀਆਂ ਗਾਲਾਂ ਵੀ ਕੱਢ ਰਿਹਾ ਸੀ। ਇਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਉਹਨਾਂ ‘ਤੇ ਕਾਫ਼ੀ ਗੁੱਸਾ ਸੀ। ਹਾਲਾਂਕਿ ਵਾਰਦਾਤ ਦੇ ਸਮੇਂ ਸੈਂਕੜੇ ਲੋਕ ਮੌਜੂਦ ਸੀ। ਸਾਰੇ ਲੋਕਾਂ ਨੇ ਪੂਰੀ ਘਟਨਾ ਨੂੰ ਦੇਖਿਆ। ਪਰ ਗੰਨ ਮੈਨ ਦੇ ਹੱਥ ਵਿਚ ਰਿਵਾਲਵਰ ਹੋਣ ਕਾਰਨ ਕੋਈ ਮਦਦ ਲਈ ਅੱਗੇ ਨਹੀਂ ਆਇਆ।