ਅਤਿਵਾਦੀ ‘ਮਨਾਨ ਵਾਨੀ’ ਦੀ ਮੌਤ ਤੋਂ ਬਾਅਦ, ਕਸ਼ਮੀਰੀ ਵਿਦਿਆਰਥੀਆਂ ਨੇ ਏਐਮਯੂ ਛੱਡਣ ਦੀ ਦਿਤੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਦਾ ਦੇਸ਼ ਹੀ ਨਹੀਂ, ਦੁਨੀਆਂ ‘ਚ ਵੀ ਕਾਫ਼ੀ ਨਾਮ ਹੈ। ਜਾਕਿਰ ਹੂਸੇਨ, ਹਾਮਿਦ ਅੰਸਾਰੀ

Aligarh Muslim University

ਸ਼੍ਰੀਨਗਰ (ਭਾਸ਼ਾ) : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਦਾ ਦੇਸ਼ ਹੀ ਨਹੀਂ, ਦੁਨੀਆਂ ‘ਚ ਵੀ ਕਾਫ਼ੀ ਨਾਮ ਹੈ। ਜਾਕਿਰ ਹੂਸੇਨ, ਹਾਮਿਦ ਅੰਸਾਰੀ, ਜਾਵੇਦ ਅਖ਼ਤਰ, ਨਸੀਰੂਦੀਨ ਸ਼ਾਹ ਵਰਗੇ ਮਸ਼ਹੂਰ ਲੋਕ ਦੇਸ਼ ਦੀ ਇਸ ਪ੍ਰਸਿੱਧ ਯੂਨੀਵਰਸਿਟੀ ਵਿਚ ਪੜ੍ਹੇ ਹਨ। ਇਹਨਾਂ ਲੋਕਾਂ ਨੇ ਏਐਮਯੂ ਦਾ ਨਾਮ ਰੋਸ਼ਨ ਕੀਤਾ ਹੈ। ਦੂਜੇ ਪਾਸੇ, ਮਨਾਨ ਵਾਨੀ ਵਰਗਾ ਵਿਦਿਆਰਥੀ ਹੈ, ਜਿਹੜਾ ਵਿਦਿਆਰਥੀ ਤੋਂ ਅਤਿਵਾਦੀ ਬਣ ਗਿਆ ਹੈ। ਵਾਨੀ ਨੂੰ ਲੈ ਕੇ 4 ਦਿਨ ਤੋਂ ਅਲੀਗੜ੍ਹ ਯੂਨੀਵਰਸਿਟੀ ਅੱਗ ਸੁਲਗ ਰਹੀ ਹੈ।

ਨੌਬਤ ਇਹ ਆ ਗਈ ਹੈ ਕਿ ਇਥੇ ਪੜ੍ਹਨ ਵਾਲੇ 1200 ਕਸ਼ਮੀਰੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਛੱਡਣ ਦੀ ਧਮਕੀ ਦਿਤੀ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਇਕ ਅਤਿਵਾਦੀ ਦਾ ਇਨਕਾਉਂਟਰ ਹੋਣ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਦੇਸ਼ ਧ੍ਰੋਹੀ ਨਾਅਰਿਆਂ ਦੀ ਗੂੰਜ ਸੁਣਾਈ ਦਿੰਦੀ ਹੈ। ਹੁਣ ਇਹ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਕਸ਼ਮੀਰੀ ਵਿਦਿਆਰਥੀ ਆਹਮੋ-ਸਾਹਮਣੇ ਹਨ। ਮਾਮਲਾ ਇਨ੍ਹਾ ਵਧ ਗਿਆ ਹੈ ਕਿ ਸਾਬਕਾ ਵਿਦਿਆਰਥੀ ਸੰਘ ਦੇ ਨੇਤਾ ਸਜ਼ਾਦ ਸੁਭਾਨ ਨੇ ਇਕ ਚਿੱਠੀ ਲਿਖ ਕੇ ਏਐਮਯੂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿਤੀ ਹੈ।

ਕਿ ਉਹਨਾਂ ਦੀਆਂ ਮੰਗਾਂ ਜੇਕਰ ਨਹੀਂ ਸੁਣੀਆਂ ਗਈਆਂ ਤਾਂ 1200 ਕਸ਼ਮੀਰੀ ਵਿਦਿਆਰਥੀ ਅਪਣੀਆਂ ਡਿਗਰੀਆਂ ਛੱਡ ਦੇਣਗੇ। ਅਸਲੀਅਤ ‘ਚ ਇਹ ਮਾਮਲਾ ਅਤਿਵਾਦੀ ਮਨਾਨ ਵਾਨੀ ਦੇ ਇਨਕਾਉਂਟਰ ਨਾਲ ਜੁੜਿਆ ਹੋਇਆ ਹੈ। ਮਨਾਨ ਵਾਨੀ ਕਦੇ ਏਐਮਯੂ ਦਾ ਵਿਦਿਆਰਥੀ ਸੀ, ਪਰ ਪੜ੍ਹਾਈ ਛੱਡ ਕੇ ਅਤਿਵਾਦੀ ਬਣ ਗਿਆ ਅਤੇ ਇਸ ਵੀਰਵਾਰ ਨੂੰ ਕੁਪਵਾੜਾ ਇਨਕਾਉਂਟਰ ਵਿਚ ਮਾਰਿਆ ਗਿਆ। ਦੋਸ਼ ਹੈ ਕਿ ਉਸੇ ਦਿਨ ਏਐਮਯੂ ਦੇ ਕੈਨੇਡੀ ਹਾਲ ਵਿਚ ਕੁਝ ਕਸ਼ਮੀਰੀ ਵਿਦਿਆਰਥੀਆਂ ਨੇ ਮਨਾਨ ਵਾਨੀ ਲਈ ਸ਼ੋਕ ਸਭਾ ਰੱਖੀ ਸੀ।

ਪਤਾ ਲੱਗਣ ਤੇ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਯੂਨੀਵਰਸਿਟੀ ਸਟਾਫ਼ ਨੇ ਵਿਦਿਆਰਥੀਆਂ ਨੂੰ ਅਜਿਹਾ ਕੰਮ ਕਰਨ ਤੋਂ ਰੋਕਿਆ ਹੈ। ਇਸ ਨੂੰ ਲੈ ਕੇ ਉਥੇ ਬਹਿਸ ਹੋ ਗਈ। ਦੋਸ਼ ਇਹ ਵੀ ਹੈ ਕਿ ਸ਼ੋਕ ਸਭਾ ਵਿਚ ਦੇਸ਼ ਵਿਰੋਧੀ ਨਾਅਰੇ ਵੀ ਲਗਾਏ ਗਏ। ਜਿਸ ‘ਤੇ ਦੋ ਨਾਮਜ਼ਦ ਅਤੇ ਇਕ ਅਣਜਾਣ ਵਿਦਿਆਰਥੀ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ਼ ਹੋਇਆ ਹੈ। ਯੂਨੀਵਰਸਿਟੀ ਨੇ ਵੀ 9 ਵਿਦਿਆਰਥੀਆਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਏਐਮਯੂ ਦੇ ਸਾਬਾਕਾ ਵਿਦਿਆਰਥੀ ਸੰਘ ਨੇਤਾ ਸਜ਼ਾਦ ਸੁਭਾਨ ਦਾ ਦਾਅਵਾ ਹੈ ਕਿ ਵਿਦਿਆਰਥੀ ਕਸ਼ਮੀਰ ‘ਚ ਹਾਲਾਤ ‘ਤੇ ਚਰਚਾ ਲਈ ਇੱਕਠਾ ਹੋਏ ਸੀ।

ਅਤੇ ਕੋਈ ਦੇਸ਼ ਧ੍ਰੋਹੀ ਨਾਅਰੇ ਨਹੀਂ ਲਗਾਏ ਗਏ। ਅਜਿਹੇ ਵਿਚ ਜਿਹੜੇ ਵਿਦਿਆਰਥੀਆਂ ਉਤੇ ਕੇਸ ਦਰਜ ਹੋਏ ਹਨ। ਉਹ ਵਾਪਿਸ ਲਏ ਜਾਣ। ਹਾਲਾਂਕਿ ਸਜ਼ਾਦ ਦੇ ਦਾਅਵੇ ਦੇ ਉਲਟ ਏਐਮਯੂ ਦੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ ਫੈਜੁਲ ਹਸਨ ਨੇ ਮੰਨਿਆ ਕਿ ਸ਼ੋਕ ਸਭਾ ਹੋਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦੋਵੇਂ ਅਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਯੂਨੀਵਰਸਿਟੀ ਵੱਲੋਂ ਇਕ ਟੀਮ ਦਾ ਗਠਨ ਕੀਤਾ ਗਿਆ ਹੈ। ਜਿਹੜੀ 72 ਘੰਟਿਆਂ ਵਿਚ ਅਪਣੀ ਰਿਪੋਰਟ ਦੇਵੇਗੀ। ਪੁਲਿਸ ਨੇ ਵੀ ਐਸਆਈਟੀ ਬਣਾਈ ਹੈ। ਇਕ ਪਾਸੇ ਤੇਜ਼ੀ ਨਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਤਾਂ ਦੂਜੇ ਪਾਸੇ ਵਿਦਿਆਰਥੀਆਂ ਸੰਘ ਦੇ ਨੇਤਾ ਸਜ਼ਾਦ ਇਹ ਦਾਅਵਾ ਕਰ ਰਹੇ ਹਨ ਕਿ ਜੇਕਰ ਕੇਸ ਵਾਪਸ ਨਹੀਂ ਹੋਏ ਤਾਂ ਕਸ਼ਮੀਰੀ ਵਿਦਿਆਰਥੀ ਇਥੋਂ ਚਲੇ ਜਾਣਗੇ।