ਤੇਲ ਅਵੀਵ ਤੋਂ 274 ਭਾਰਤੀ ਪਹੁੰਚੇ ਦਿੱਲੀ, ਏਅਰ ਇੰਡੀਆ ਦੀਆਂ ਨਿਰਧਾਰਤ ਉਡਾਣਾਂ 18 ਤਰੀਕ ਤੱਕ ਮੁਅੱਤਲ
ਉਡਾਣਾਂ ਵਿਚ ਸਿਰਫ਼ ਉਨ੍ਹਾਂ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ ਜੋ ਉਥੋਂ ਭਾਰਤ ਪਰਤਣਾ ਚਾਹੁੰਦੇ ਹਨ।
ਹਮਾਸ - ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਉੱਥੇ ਫਸੇ ਭਾਰਤੀ ਆਪਣੇ ਦੇਸ਼ ਵਾਪਸ ਪਰਤ ਰਹੇ ਹਨ। ਭਾਰਤ ਸਰਕਾਰ ਦੇ ਆਪਰੇਸ਼ਨ 'ਅਜੇ' ਤਹਿਤ 274 ਨਾਗਰਿਕਾਂ ਨੂੰ ਲੈ ਕੇ ਚੌਥੀ ਫਲਾਈਟ ਐਤਵਾਰ ਸਵੇਰੇ ਦਿੱਲੀ ਪਹੁੰਚੀ। ਭਾਰਤੀ ਸਮੇਂ ਮੁਤਾਬਕ ਇਹ ਫਲਾਈਟ ਦੇਰ ਰਾਤ ਤੇਲ ਅਵੀਵ ਤੋਂ ਰਵਾਨਾ ਹੋਈ ਸੀ। ਇਸ ਤੋਂ ਪਹਿਲਾਂ ਤੇਲ ਅਵੀਵ ਤੋਂ 212, 235 ਅਤੇ 197 ਲੋਕਾਂ ਨੂੰ ਲੈ ਕੇ ਤਿੰਨ ਉਡਾਣਾਂ ਦਿੱਲੀ ਪਹੁੰਚੀਆਂ ਸਨ। ਇਨ੍ਹਾਂ ਉਡਾਣਾਂ ਵਿਚ ਸਿਰਫ਼ ਉਨ੍ਹਾਂ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ ਜੋ ਉਥੋਂ ਭਾਰਤ ਪਰਤਣਾ ਚਾਹੁੰਦੇ ਹਨ।
ਇਸ ਦੌਰਾਨ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਤੇਲ ਅਵੀਵ ਤੋਂ 18 ਅਕਤੂਬਰ ਤੱਕ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਇਹ ਉਥੇ ਫਸੇ ਭਾਰਤੀ ਲੋਕਾਂ ਨੂੰ ਵਾਪਸ ਲਿਆਉਣ ਲਈ ਆਪਣੀਆਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਜਾਰੀ ਰੱਖੇਗਾ। ਏਅਰ ਇੰਡੀਆ ਉੱਥੇ ਹਫ਼ਤੇ ਵਿਚ ਪੰਜ ਨਿਰਧਾਰਤ ਉਡਾਣਾਂ ਚਲਾਉਂਦੀ ਹੈ।