ਦਿੱਲੀ ਵਿਚ ਹੋਇਆ ਦੋਹਰਾ ਕਤਲ ਕਾਂਡ, 3 ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿਚ ਇਕ ਫੈਸ਼ਨ ਡਿਜ਼ਾਈਨਰ ਅਤੇ ਉਸ ਦੇ ਨੌਕਰ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ...

Murder Case

ਨਵੀਂ ਦਿੱਲੀ— ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿਚ ਇਕ ਫੈਸ਼ਨ ਡਿਜ਼ਾਈਨਰ ਅਤੇ ਉਸ ਦੇ ਨੌਕਰ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ 53 ਸਾਲ ਦੀ ਫੈਸ਼ਨ ਡਿਜ਼ਾਈਨਰ ਮਾਲਾ ਲਖਾਨੀ ਅਤੇ ਉਸ ਦੇ 50 ਸਾਲਾ ਨੌਕਰ ਬਹਾਦਰ ਦੇ ਰੂਪ ਵਿਚ ਹੋਈ ਹੈ। ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰਨ 'ਚ ਜੁਟੀ ਹੋਈ ਹੈ। 

ਪੁਲਿਸ ਨੇ ਇਸ ਮਾਮਲੇ 'ਚ ਸ਼ੁਰੂਆਤੀ ਜਾਂਚ ਦੌਰਾਨ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਦੱਸ ਦਈਏ ਕਿ ਦੋਹਰੇ ਕਤਲਕਾਂਡ ਨੂੰ ਬੁੱਧਵਾਰ ਦੀ ਰਾਤ ਨੂੰ ਅੰਜਾਮ ਦਿਤਾ ਗਿਆ ਨਾਲ ਹੀ ਪੁਲਿਸ ਨੇ  ਮਾਲਾ ਅਤੇ ਉਸ ਦੇ ਨੌਕਰ ਬਹਾਦਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।ਜ਼ਿਕਰਯੋਗ ਹੈ ਕਿ ਮਾਲਾ ਲਖਾਨੀ ਫੈਸ਼ਨ ਡਿਜ਼ਾਈਨਰ ਸੀ ਅਤੇ ਬੁਟੀਕ ਚਲਾ ਰਹੀ ਸੀ।

ਪੁਲਿਸ ਨੇ ਮਾਲਾ ਲਖਾਨੀ ਦੀ ਬੁਟੀਕ 'ਚ ਕੰਮ ਕਰਨ ਵਾਲੇ ਸਖਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਦੇ ਜਾਂਚ ਅਧਿਕਾਰੀ ਦੇ ਮਤਾਬਕ ਇਸ ਮਾਮਲੇ ਵਿਚ ਘਰ ਦੇ ਨੇੜੇ-ਤੇੜ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਨਾਲ ਹੀ ਪੁਲਿਸ ਮਾਇਆ ਲਖਾਨੀ ਦੇ ਘਰ ਦੇ ਨੇੜੇ-ਤੇੜ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।

ਦੱਸ ਦਈਏ ਕਿ ਸ਼ੁਰੁਆਤੀ ਜਾਂਚ ਵਿਚ ਚੋਰੀ ਦਾ ਮਾਮਲਾ ਲੱਗ ਰਿਹਾ ਹੈ ਕਿਉਂਕਿ ਘਰ ਵਿਚ ਸਮਾਨ ਬਿਖਰਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਕਈ ਟੀਮਾਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ  ਦੇ ਸ਼ਿਵਾਲਿਕ ਇਲਾਕੇ ਵਿਚ ਇਕ ਫ਼ੈਸ਼ਨ ਡਿਜਾਇਨਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਹਵਾ ਨਾਮ ਦੇ ਆਰੋਪੀ ਨੇ ਸ਼ਿਵਾਲਿਕ ਇਲਾਕੇ ਵਿਚ ਫ਼ੈਸ਼ਨ ਡਿਜਾਇਨਰ ਕਾਵੇਰੀ ਲਾਲ ਦੀ ਗਰਦਨ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ।