ਟ੍ਰੇਨ-18 ਨੂੰ ਟ੍ਰਾਇਲ ਦੌਰਾਨ ਵੱਡਾ ਝਟਕਾ, ਇਲੈਕਟ੍ਰਿਕ ਇੰਜਨ ਲਗਾ ਕੇ ਹੋਈ ਰਵਾਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੀਜਨਰੇਸ਼ਨ ਟੈਸਟ ਦੌਰਾਨ ਹਾਈ ਵੋਲਟੇਜ ਆ ਜਾਣ ਕਾਰਨ ਟ੍ਰੇਨ ਸੈਟ ਦੇ ਇਲੈਕਟ੍ਰੀਕਲ ਅਤੇ ਹੋਰ ਪੁਰਜ਼ੇ ਖਰਾਬ ਹੋ ਗਏ।

Train-18

ਨਵੀਂ ਦਿੱਲੀ , ( ਭਾਸ਼ਾ ) : ਰੇਲਵੇ ਦੇ ਮਹੱਤਵਪੂਰਨ ਇੰਟਰਸਿਟੀ ਰੇਲ ਪ੍ਰੌਜੈਕਟ ਟ੍ਰੇਨ-18 ਨੂੰ ਟ੍ਰਾਇਲ ਦੌਰਾਨ ਵੱਡਾ ਝਟਕਾ ਲਗਾ ਹੈ। ਰੀਜਨਰੇਸ਼ਨ ਟੈਸਟ ਦੌਰਾਨ ਹਾਈ ਵੋਲਟੇਜ ਆ ਜਾਣ ਕਾਰਨ ਟ੍ਰੇਨ ਸੈਟ ਦੇ ਇਲੈਕਟ੍ਰੀਕਲ ਅਤੇ ਹੋਰ ਪੁਰਜ਼ੇ ਖਰਾਬ ਹੋ ਗਏ। ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ ਦੇ ਜਿਸ ਇਲੈਕਟ੍ਰੀਕਲ ਟੈਰਕ ਤੇ ਇਹ ਟ੍ਰਾਇਲ ਚਲ ਰਿਹਾ ਸੀ ਉਥੇ ਫੈਲੇ ਹਾਈ ਵੋਲਟੇਜ਼ ਕਾਰਨ ਨਾਲ ਖੜੇ ਦੋ ਇੰਜਨ ਅਤੇ ਇਕ ਈਐਮਯੂ ਤੱਕ ਵੀ ਖਰਾਬ ਹੋ ਗਏ। ਇਸ ਘਟਨਾ ਵਿਚ ਐਸਐਮਟੀ ਸਰਕਟ ਨੂੰ ਵੀ ਨੁਕਸਾਨ ਹੋਇਆ ਹੈ। ਉਥੇ ਹੀ ਇਸ ਹਾਦਸੇ ਨੂੰ ਲੁਕਾਉਣ ਲਈ ਇਲੈਕਟ੍ਰੀਕਲ ਇੰਜਨ ਲਗਾ ਕੇ ਟ੍ਰੇਨ-18 ਨੂੰ ਸਫਰਦਜੰਗ ਸਟੇਸ਼ਨ ਤੇ ਪਹੁੰਚਾਇਆ ਗਿਆ।

ਇਸ ਟ੍ਰੇਨ ਦੇ ਅੰਦਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਤੀ ਗਈ ਕਿਉਂਕਿ ਖਰਾਬ ਹੋਏ ਹਿੱਸੇ ਨੂੰ ਅਜੇ ਬਦਲਣਾ ਬਾਕੀ ਹੈ। ਰੇਲ ਵਿਭਾਗ ਦੀ ਕੋਸ਼ਿਸ਼ ਹੈ ਕਿ ਰੇਲਗੱਡੀ ਨੂੰ ਹਰ ਹਾਲ ਵਿਚ ਇਸੇ ਸਾਲ ਪਟੜੀ ਤੇ ਦੌੜਾਇਆ ਜਾਵੇ ਜਿਸ ਤਰ੍ਹਾਂ  ਪਰਿਯੋਜਨਾ ਦੇ ਕੋਡ ਟ੍ਰੇਨ-18 ਦਾ ਉਦੇਸ਼ ਵੀ ਸੀ। ਇਸ ਵੇਲੇ ਤਾਂ ਇਹ ਪਰਿਯੋਜਨਾ ਪੂਰੀ ਤਰਾਂ ਲੇਟ ਹੋ ਚੁੱਕੀ ਹੈ। ਟ੍ਰੇਨ ਦੇ ਟ੍ਰਾਇਲ ਦੌਰਾਨ ਚਾਰ ਅਤੇ ਪੰਜ ਨਵੰਬਰ ਵਿਚਕਾਰ ਚੇਨਈ ਮੰਡਲ ਦੇ ਅੰਨਾਨਗਰ ਦੇ ਕੋਲ ਹਾਦਸਾ ਹੋਇਆ ਸੀ। ਇਸ ਨੂੰ ਟ੍ਰਾਇਲ ਨਾਲ ਜੁੜੇ ਜਿਮ੍ਹੇਵਾਰ ਵਿਭਾਗ ਦੀ ਗੰਭੀਰ ਗਲਤੀ ਦੱਸਿਆ ਜਾ ਰਿਹਾ ਹੈ।

ਟ੍ਰਾਇਲ ਫੇਲ ਹੋ ਜਾਣ ਦੀ ਘਟਨਾ ਨੇ ਰੇਲ ਅਧਿਕਾਰੀਆਂ ਦੀ ਨੀਂਦ ਨੂੰ ਉੜਾ ਦਿਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਪਿਛੇ ਮਕੈਨੀਕਲ ਅਤੇ ਇਲੈਕਟ੍ਰੀਕਲ ਵਿਭਾਗ ਵਿਚਕਾਰ ਚਲ ਰਹੀ ਹਕੂਮਤ ਦੀ ਲੜਾਈ ਹੈ। ਜਿਸ ਦਾ ਅਸਰ ਰੇਲ ਯਾਤਰੀਆਂ ਦੀਆਂ ਸਹੂਲਤਾਂ ਤੇ ਪੈ ਰਿਹਾ ਹੈ। ਖ਼ਬਰਾਂ ਮੁਤਾਬਕ ਸੀਨੀਅਰ ਡੀਈਈ, ਟੀਆਰਡੀ ਅਤੇ ਐਮਐਸਏ ਨੇ ਪ੍ਰਿੰਸੀਪਲ ਚੀਫ ਇਲੈਕਟ੍ਰੀਕਲ ਇੰਜੀਨੀਅਰ ਨੂੰ ਚਿੱਠੀ ਲਿਖ ਕੇ ਟ੍ਰੇਨ-18 ਦੇ ਟ੍ਰਾਇਲ ਦੋਰਾਨ ਹੋਏ ਹਾਦਸੇ ਬਾਰੇ ਜਾਣਕਾਰੀ ਦਿਤੀ ਗਈ ਹੈ। ਹਾਦਸੇ ਦੇ ਪਿੱਛੇ ਸੁਝਾਵਾਂ ਨੂੰ ਨਾ ਮੰਨੇ ਜਾਣ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਹੈ।

7 ਨਵੰਬਰ ਨੂੰ ਲਿਖੀ ਇਸ ਚਿੱਠੀ ਵਿਚ ਦੱਸਿਆ ਗਿਆ ਹੈ ਕਿ 4 ਅਤੇ 5 ਨਵੰਬਰ ਨੂੰ ਐਮਏਐਸ ਅਤੇ ਅਬਾਦੀ ਸਟੇਸ਼ਨ ਵਿਚਕਾਰ ਟ੍ਰੇਨ ਦਾ ਟ੍ਰਾਇਲ ਕੀਤਾ ਗਿਆ। ਰੀਜਨਰੇਸ਼ਨ ਟੈਸਟ ਦੌਰਾਨ ਹਾਈ ਵੋਲਟੇਜ ਨਾਲ ਹਾਦਸਾ ਹੋਇਆ। ਇੰਜਨ ਨਬੰਰ ਡਬਲਊ-4 /ਈਡੀ 12615 ਜੀਟੀ ਅਤੇ 12655 ਜੀਟੀ ਲੋਕੋ ਦੇ ਪੁਰਜੇ ਵੀ ਜਲ ਗਏ। ਚਿੱਠੀ ਵਿਚ ਦੱਸਿਆ ਗਿਆ ਕਿ ਇੰਸੂਲੇਟਰ ਵੀ 40 ਸਾਲ ਪੁਰਾਣੇ ਸੀ। ਪਹਿਲੀ ਘਟਨਾ ਤੋਂ ਬਾਅਦ ਐਕਸਈਈ 12615/ਆਈਸੀਐਫ ਨੂੰ ਸੁਝਾਅ ਦਿਤਾ ਗਿਆ ਸੀ ਕਿ ਰੀਜਨਰੇਸ਼ਨ ਦੌਰਾਨ ਸਰਕਿਟ ਦੀ ਜਾਂਚ ਕਰਨੀ ਹੈ

ਪਰ ਪੰਜ ਨਵੰਬਰ ਨੂੰ ਫਿਰ ਇਸ ਤਰ੍ਹਾਂ ਦੀ ਘਟਨਾ ਹੋ ਗਈ। ਬੀਤੇ ਦਿਨ ਟ੍ਰੇਨ-18 ਦੇ ਅੱਗੇ ਇਲੈਕਟ੍ਰੀਕਲ ਇੰਜਨ ਅਤੇ ਪਿੱਛੇ ਸਲਿਪਰ ਦੇ ਡੱਬੇ ਲਗਾ ਕੇ ਦੌੜਾ ਦਿਤਾ ਗਿਆ ਜਦਕਿ ਸੇਮੀ ਹਾਈ ਸਪੀਡ ਸ਼੍ਰੇਣੀ ਦੀ ਇਸ ਟ੍ਰੇਨ ਵਿਚ ਇੰਜਨ ਨਹੀਂ ਹੈ। ਸਗੋਂ ਮੈਟਰੋ ਦੀ ਤਰਾਂ ਇਲੈਕਟ੍ਰਿਕ ਟਰੈਕਸ਼ਨ ਤੇ ਇਹ ਦੌੜਦੀ ਹੈ। ਕਿਸੇ ਨੂੰ ਬੋਗੀ ਦੇ ਅੰਦਰ ਝਾਂਕਣ ਵੀ ਨਹੀਂ ਦਿਤਾ ਗਿਆ।