ਗਣਤੰਤਰ ਦਿਹਾੜੇ ਮੌਕੇ ਦੱਖਣ ਅਫਰੀਕੀ ਰਾਸ਼ਟਰਪਤੀ ਬਣਨਗੇ ਨਵੇਂ ਮਹਿਮਾਨ
ਭਾਰਤ ਨੇ ਆਉਣ ਵਾਲੇ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਇਸ 'ਚ ਇਕ ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਸਮਾਗਮ 'ਚ ਮੁੱਖ...
ਨਵੀਂ ਦਿੱਲੀ: ਭਾਰਤ ਨੇ ਆਉਣ ਵਾਲੇ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਇਸ 'ਚ ਇਕ ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਦਾ ਦਿਤਾ ਗਿਆ ਸੀ ਪਰ ਕਾਰਨ ਦੇ ਚਲਦੀਆਂ ਟਰੰਪ ਨੇ ਭਾਰਤ 'ਚ ਗਣਤੰਤਰ ਦਿਹਾੜੇ ਮੌਕੇ ਆਉਣ ਤੋਂ ਇਨਕਾਰ ਦਿਤਾ।ਦੱਸ ਦਈਏ ਕਿ ਹੁਣ ਟਰੰਪ ਦੀ ਥਾਂ ਤੇ ਦੱਖਣੀ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇੰਨਾ ਹੀ ਨਹੀਂ ਇਸ ਤੋਂ ਇਲਾਵਾ ਹੋਰ ਵੀ ਚਾਰ ਨਾਵਾਂ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਦੇ 70ਵੇਂ ਗਣਤੰਤਰ ਦਿਹਾੜੇ 'ਤੇ ਟਰੰਪ ਨਾਲ ਵ੍ਹਾਈਟ ਹਾਊਸ ਸੰਪਰਕ ਕੀਤਾ ਗਿਆ ਸੀ ਪਰ ਅਪਣੇ ਕੰਮਾਂ 'ਚ ਰੁਝੇਵੇਂ ਕਰਕੇ ਉਹ ਇਸ ਸਮਾਗਮ ਦਾ ਹਿੱਸਾ ਨਹੀਂ ਬਣ ਸਕਦੇ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਭਾਰਤ, ਅਫਰੀਕੀ ਦੇਸ਼ਾਂ ਨਾਲ ਲਗਾਤਾਰ ਅਪਣੇ ਰਿਸ਼ਤੇ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਅਫਰੀਕੀ ਦੇਸ਼ਾਂ 'ਚ ਕਈ ਕੰਮਾਂ ਲਈ 8 ਅਰਬ ਡਾਲਰ ਦਾ ਨਿਵੇਸ਼ ਵੀ ਕਰ ਚੁੱਕਿਆ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜਬੂਤ ਕਰਨ ਲਈ ਇਸ ਸਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਉੱਪ ਰਾਸ਼ਟਰਪਤੀ ਐਮ ਵੈਂਕਿਆ ਨਾਇਡੂ ਵੀ ਕਈ ਅਫਰੀਕੀ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ।