LOC 'ਤੇ ਜੰਗਬੰਦੀ ਦੀ ਉਲੰਘਣਾ ਤੇ ਭੜਕਾਇਆ ਭਾਰਤ,ਦਿੱਤਾ ਅਜਿਹਾ ਜਵਾਬ ਕਿ ਸਹਿਮ ਗਿਆ ਪਾਕਿਸਤਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਪਾਕਿਸਤਾਨ ਦਾ ਵਿਰੋਧ ਜ਼ਾਹਰ ਕੀਤਾ

Indian Army

ਜੰਮੂ: ਜੰਮੂ ਕਸ਼ਮੀਰ ਤੋਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਬੇਚੈਨ ਹੈ। ਜਦੋਂ ਕਿ ਭਾਰਤ ਦੀ ਕਾਰਵਾਈ ਨੇ ਜੰਮੂ-ਕਸ਼ਮੀਰ ਵਿੱਚ ਦਹਿਸ਼ਤ ਦੀ ਕਬਰ ਖੋਦ ਦਿੱਤੀ ਹੈ। ਦੂਜੇ ਪਾਸੇ ਪਾਕਿਸਤਾਨ ਅੱਤਵਾਦੀਆਂ ਦੀ ਖੇਪ ‘ਚ ਘੁਸਪੈਠ ਕਰਨ  ਵਿਚ ਸਫਲ ਨਹੀਂ ਹੋ ਰਿਹਾ ਹੈ।

ਪਾਕਿਸਤਾਨ ਕਰ ਰਿਹਾ ਗੋਲੀਬਾਰੀ 
ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਦੀ  ਦਹਿਸ਼ਤ ਗਰਦੀ ਦੀ ਦੁਕਾਨ ਨੂੰ ਤਾਲਾ ਲੱਗ ਗਿਆ ਹੈ। ਇਸੇ ਲਈ ਉਹ ਗੁੱਸੇ ਵਿਚ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਨੇ ਪੁੰਛ, ਕੇਰਨ, ਨੌਗਾਮ, ਉੜੀ ਅਤੇ ਗੁਰੇਜ਼ ਸਮੇਤ ਕਈ ਥਾਵਾਂ 'ਤੇ ਗੋਲੀਆਂ ਚਲਾਈਆਂ, ਭਾਰਤ ਨੇ ਵੀ ਆਪਣਾ ਜਵਾਬ ਦੇਣ ਵਿਚ ਦੇਰੀ ਨਹੀਂ ਕੀਤੀ।

ਭਾਰਤ ਨੇ ਪਾਕਿਸਤਾਨ ਦਾ ਵਿਰੋਧ ਜ਼ਾਹਰ ਕੀਤਾ
ਪਾਕਿਸਤਾਨ ਵਲੋਂ ਭੜਕਾਊ ਗੋਲੀਬਾਰੀ 'ਤੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਅਤੇ ਸਖਤ ਇਤਰਾਜ਼ ਜਤਾਇਆ। ਭਾਰਤ ਨੇ ਵੀ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਸ ਨੂੰ ਸੰਮਨ ਕਰ ਕੇ ਆਪਣੀ ਸਖਤ ਇਤਰਾਜ਼ ਜਤਾਇਆ ਸੀ।

ਭਾਰਤ ਦੀ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ 8 ਜਵਾਨ ਮਾਰੇ ਗਏ
ਵਿਦੇਸ਼ ਮੰਤਰਾਲੇ ਵਿੱਚ ਆਪਣੇ ਬਿਆਨ ਵਿੱਚ, ਪਾਕਿਸਤਾਨ ਵੱਲੋਂ ਸ਼ਾਂਤੀ ਭੰਗ ਕਰਨਾ ਅਤੇ ਤਿਉਹਾਰਾਂ ਦੇ ਸਮੇਂ ਕੰਟਰੋਲ ਰੇਖਾ ’ਤੇ ਗੋਲੀਬਾਰੀ ਕਰਕੇ ਹਿੰਸਾ ਭੜਕਾਉਣਾ ਨਿੰਦਣਯੋਗ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪਾਕਿਸਤਾਨ ਦੇ ਇਸ ਭਿਆਨਕ ਕੰਮ ਵਿੱਚ 5 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ, ਜਦਕਿ 4 ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 19 ਲੋਕ ਜ਼ਖਮੀ ਹੋਏ ਹਨ। ਭਾਰਤ ਦੀ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ 8 ਜਵਾਨ ਮਾਰੇ ਗਏ ਹਨ।

ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ 3186 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨ ਨੇ ਇਸ ਤਰ੍ਹਾਂ ਦੀ ਗੁਸਤਾਖੀ ਕੀਤੀ ਹੋਵੇ। ਰਾਜ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਦਿੱਤੇ ਜਵਾਬ ਦੇ ਅਨੁਸਾਰ, ਪਾਕਿਸਤਾਨ ਨੇ 1 ਜਨਵਰੀ ਤੋਂ 7 ਸਤੰਬਰ ਤੱਕ 3186 ਵਾਰ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ। ਜਦੋਂਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਜਨਵਰੀ ਤੋਂ 31 ਅਗਸਤ 2020 ਤੱਕ 242 'ਤੇ ਗੋਲੀਬਾਰੀ ਕੀਤੀ। ਇਹ ਸਿਲਸਿਲਾ ਤਿਉਹਾਰਾਂ ਦੌਰਾਨ ਵੀ ਜਾਰੀ ਹੈ।