ਜਾਦੂ ਟੂਣੇ ਦੇ ਚੱਕਰ 'ਚ 6 ਸਾਲਾ ਬੱਚੀ ਦੀ ਹੱਤਿਆ, ਅੰਦਰੂਨੀ ਅੰਗ ਕੱਢੇ
ਜਾਣਕਾਰੀ ਅਨੁਸਾਰ ਬੱਚੀ ਪਟਾਕੇ ਲੈਣ ਗਈ ਸੀ ਤਾਂ ਕਾਫੀ ਸਮੇਂ ਤੱਕ ਘਰ ਨਾ ਆਉਣ 'ਤੇ ਪਰਿਵਾਰ ਵਾਲਿਆ ਨੇ ਤਲਾਸ਼ ਕੀਤੀ ਤਾਂ ਕਾਲੀ ਮੰਦਰ ਦੇ ਕੋਲ ਝਾੜੀਆ 'ਚ ਉਸ ਦੀ ਲਾਸ਼ ਮਿਲੀ
ਕਾਨਪੁਰ - ਅੱਜ ਕੱਲ੍ਹ ਦੇ ਸਮੇਂ ਵਿਚ ਲੋਕ ਵਹਿਮਾਂ ਵਿਚ ਪੈ ਕੇ ਆਪਣਿਆਂ ਨੂੰ ਵੀ ਨੁਕਸਾਨ ਪਹੁੰਚਾ ਦਿੰਦੇ ਹਨ। ਲੋਕ ਤੰਤਰ ਮੰਤਰ ਦੇ ਚੱਕਰਾਂ ਵਿਚ ਆਪਣੀ ਪੂਰੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ ਤੇ ਹੁਣ ਅਜਿਹੀ ਹੀ ਘਟਨਾ ਉੱਤਰ ਪ੍ਰਦੇਸ਼ ਵਿਚ ਵਾਪਰੀ ਹੈ। ਦਰਅਸਲ ਉਤਰ ਪ੍ਰਦੇਸ਼ ਦੇ ਕਾਨਪੁਰ ਸਥਿਤ ਭਦਰਸ ਪਿੰਡ ਵਿਚ ਦੀਵਾਲੀ ਦੀ ਰਾਤ ਇਕ 6 ਸਾਲਾ ਮਾਸੂਮ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਾਦੂ ਟੂਣੇ ਦੇ ਚੱਕਰ ਵਿਚ ਬੱਚੀ ਦੀ ਹੱਤਿਆ ਕੀਤੀ ਗਈ ਹੈ। ਮਾਸੂਮ ਦੇ ਸਰੀਰ ਦੇ ਅੰਦਰੂਨੀ ਅੰਗ ਗਾਇਬ ਹਨ। ਜਾਣਕਾਰੀ ਅਨੁਸਾਰ ਬੱਚੀ ਪਟਾਕੇ ਲੈਣ ਗਈ ਸੀ ਤਾਂ ਕਾਫੀ ਸਮੇਂ ਤੱਕ ਘਰ ਨਾ ਆਉਣ 'ਤੇ ਪਰਿਵਾਰ ਵਾਲਿਆ ਨੇ ਤਲਾਸ਼ ਕੀਤੀ ਤਾਂ ਕਾਲੀ ਮੰਦਰ ਦੇ ਕੋਲ ਝਾੜੀਆ 'ਚ ਉਸ ਦੀ ਲਾਸ਼ ਮਿਲੀ। ਇਸ ਵਾਰਦਾਤ ਮਗਰੋਂ ਪਿੰਡ ਵਾਸੀਆਂ 'ਚ ਗੁੱਸੇ ਅਤੇ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।