BJP-RSS ਵਾਲਿਆਂ ਤੋਂ ਬਚ ਕੇ ਰਹੋ, ਇਹ ਲੋਕ ਜਾਤ-ਪਾਤ ਦੇ ਨਾਂਅ ’ਤੇ ਕੰਡੇ ਬੀਜਦੇ ਹਨ- ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਅੰਦੋਲਨ ਨੂੰ ਪੂਰੀ ਦੁਨੀਆਂ ਯਾਦ ਰੱਖੇਗੀ।  ਜੋ ਲੋਕ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ, ਉਹਨਾਂ ਨੂੰ ਦੁਨੀਆਂ ਯਾਦ ਕਰਦੀ ਰਹੇਗੀ।

Rakesh Tikait

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨੀ ਸੰਘਰਸ਼ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਅੰਦੋਲਨ ਨੂੰ ਪੂਰੀ ਦੁਨੀਆਂ ਯਾਦ ਰੱਖੇਗੀ।  ਜੋ ਵੀ ਲੋਕ ਇਕ ਸਾਲ ਦੌਰਾਨ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ, ਆਉਣ ਵਾਲੇ ਸਮੇਂ ਵਿਚ ਉਹਨਾਂ ਨੂੰ ਦੁਨੀਆਂ ਯਾਦ ਕਰਦੀ ਰਹੇਗੀ। ਉਹਨਾਂ ਦੱਸਿਆ ਕਿ 29 ਨਵੰਬਰ ਤੋਂ ਟਰੈਕਟਰ ਮਾਰਚ ਹੋਵੇਗਾ, 60 ਟਰੈਕਟਰ ਸੰਸਦ ਜਾਣਗੇ। ਕਿਸਾਨ ਅਪਣੇ ਨਾਲ ਟੈਂਟ ਆਦਿ ਸਮਾਨ ਲੈ ਕੇ ਜਾਣਗੇ, ਜਿੱਥੇ ਪੁਲਿਸ ਰੋਕੇਗੀ ਕਿਸਾਨ ਉੱਥੇ ਰੁਕ ਜਾਣਗੇ।

ਹੋਰ ਪੜ੍ਹੋ: ਸਿਰਫ਼ 3 ਦਿਨ ਵਿਚ ਜਾਓ ਕੈਨੇਡਾ, ਫੀਸ ਵਿਦੇਸ਼ ਪਹੁੰਚਣ ਤੋਂ ਬਾਅਦ, ਜਲਦ ਕਰੋ ਅਪਲਾਈ

ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਦੇ ਲੋਕ ਲੜਾਈ ਕਰਵਾਉਂਦੇ ਹਨ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖਰੀਦ ਲਿਆ। ਭਾਜਪਾ ਵਾਲੇ ਜਿਸ ਪਰਿਵਾਰ ਵਿਚ ਜਾਂਦੇ ਹਨ ਉਸ ਨੂੰ ਤੋੜ ਦਿੰਦੇ ਹਨ। ਬਿਹਾਰ ਵਿਚ ਇਹਨਾਂ ਨੇ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਤੋੜ ਦਿੱਤਾ, ਯੂਪੀ ਵਿਚ ਮੁਲਾਇਮ ਯਾਦਵ, ਹਰਿਆਣਾ ਵਿਚ ਚੌਟਾਲਾ ਦਾ ਪਰਿਵਾਰ ਤੋੜ ਦਿੱਤਾ ਅਤੇ ਪੰਜਾਬ ਵਿਚ ਕੈਪਟਨ ਦੀ ਕੁਰਸੀ ਖੋਹ ਲਈ। ਉਹਨਾਂ ਕਿਹਾ ਕਿ ਇਹ ਲੋਕ ਜਾਤ-ਪਾਤ ਦੇ ਨਾਂਅ ’ਤੇ ਕੰਡੇ ਬੀਜਦੇ ਹਨ। ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਹੋਰ ਪੜ੍ਹੋ: ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਐਮਰਜੈਂਸੀ ਮੀਟਿੰਗ ਬੁਲਾਉਣ ਦਾ ਹੁਕਮ

ਲਖੀਮਪੁਰ ਖੀਰੀ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਹੈ, ਨੌਕਰੀ ਦੀ ਵੀ ਗੱਲ਼ ਹੋ ਰਹੀ ਹੈ। ਹਾਲਾਂਕਿ ਜ਼ਖਮੀਆਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਗ੍ਰਹਿ ਰਾਜ ਮੰਤਰੀ ਦੀ ਗ੍ਰਿਫ਼ਤਾਰੀ ਵੀ ਨਹੀਂ ਹੋਈ। ਅਸੀਂ ਲਗਾਤਾਰ ਉਹਨਾਂ ਦੇ ਅਸਤੀਫੇ ਅਤੇ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਾਂ। ਕੰਗਨਾ ਰਣੌਤ ਬਾਰੇ ਬਿਆਨ ਦਿੰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਇਕ ਬਿਮਾਰੀ ਹੈ। ਕੁਝ ਲੋਕ ਚਰਚਾ ਵਿਚ ਰਹਿਣ ਲਈ ਇਸ ਤਰ੍ਹਾਂ ਦੇ ਬਿਆਨ ਦਿੰਦੇ ਹਨ। ਇਹ ਸਰਕਾਰ ਦਾ ਕੰਮ ਹੈ ਕਿ ਉਸ ਦੇ ਖਿਲਾਫ ਕੀ ਕਾਰਵਾਈ ਕਰਨੀ ਹੈ।

ਹੋਰ ਪੜ੍ਹੋ: ਪੰਜਾਬ 'ਚ ਸਰਕਾਰੀ ਤੇ ਨਿੱਜੀ ਨੌਕਰੀਆਂ ਲਈ ਤੈਅ ਹੋਵੇਗਾ ਕੋਟਾ, ਸੀਐੱਮ ਨੇ ਦਿੱਤਾ ਸੰਕੇਤ 

ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਸੰਸਦ ਦਾ ਇਜਲਾਸ ਸ਼ੁਰੂ ਹੋਵੇਗਾ ਤਾਂ 500 ਕਿਸਾਨ ਟਿਕਰੀ ਬਾਰਡਰ ਅਤੇ 500 ਕਿਸਾਨ ਗਾਜ਼ੀਪੁਰ ਬਾਰਡਰ ਤੋਂ ਟਰੈਕਟਰ ’ਤੇ ਦਿੱਲੀ ਲਈ ਰਵਾਨਾ ਹੋਣਗੇ। ਇਸ ਦੇ ਲਈ ਪ੍ਰਸ਼ਾਸਨ ਤੋਂ ਕੋਈ ਆਗਿਆ ਨਹੀਂ ਲਈ ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇੱਥੇ ਕੋਈ ਵੀ ਬਿਨ੍ਹਾਂ ਆਗਿਆ ਜਾ ਸਕਦਾ ਹੈ। ਸਰਕਾਰ ਨੇ ਵੀ ਕਿਹਾ ਹੈ ਕਿ ਅਸੀਂ ਦੋ ਬਾਰਡਰ ਖੋਲ੍ਹ ਦਿੱਤੇ ਹਨ।