ਏਅਰਪੋਰਟ ਵਰਗਾ ਲੱਗਦਾ ਦੇਸ਼ ਦਾ ਪਹਿਲਾ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ, PM ਮੋਦੀ ਅੱਜ ਕਰਨਗੇ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਇੱਕ ਵਿਸ਼ਵ ਪੱਧਰੀ ਸਟੇਸ਼ਨ ਹੈ ਜੋ ਦੂਜੇ ਭਾਰਤੀ ਰੇਲਵੇ ਸਟੇਸ਼ਨਾਂ ਦੀ ਭੀੜ ਤੋਂ ਵੱਖਰਾ ਹੈ ਅਤੇ ਪੂਰੀ ਤਰ੍ਹਾਂ ਵਿਲੱਖਣ ਹੈ।

Rani Kamalapati Railway Station

 

ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਕਿਸੇ ਹਵਾਈ ਅੱਡੇ ਤੋਂ ਘੱਟ ਨਹੀਂ ਹੈ। ਇਹ ਰੇਲਵੇ ਸਟੇਸ਼ਨ ਹੁਣ ਪੂਰੀ ਤਰ੍ਹਾਂ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 15 ਨਵੰਬਰ ਨੂੰ ਇਸ ਦਾ ਉਦਘਾਟਨ ਕਰਨ ਜਾ ਰਹੇ ਹਨ। ਰਾਣੀ ਕਮਲਾਪਤੀ ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਵਿਕਸਤ ਕੀਤਾ ਗਿਆ ਹੈ। ਸਟੇਸ਼ਨ ਵਿੱਚ ਇੱਕ ਏਅਰ ਕੰਨਕੋਰਸ ਹੈ, ਜਿਸ ਵਿੱਚ ਹਵਾਈ ਅੱਡੇ  ਦੀ ਤਰ੍ਹਾਂ ਦੁਕਾਨਾਂ ਅਤੇ ਇੱਕ ਕੈਫੇਟੇਰੀਆ ਹੈ।

 

 

ਰਾਣੀ ਕਮਲਾਪਤੀ ਸਟੇਸ਼ਨ 'ਤੇ ਏਅਰ ਕੰਨਕੋਰ 'ਚ 900 ਯਾਤਰੀ ਬੈਠ ਸਕਦੇ ਹਨ। ਇਸ ਦੇ ਨਾਲ ਹੀ 2000 ਹਜ਼ਾਰ ਯਾਤਰੀ ਇੱਕੋ ਸਮੇਂ ਇੱਕ ਪਲੇਟਫਾਰਮ 'ਤੇ ਟਰੇਨਾਂ ਦਾ ਇੰਤਜ਼ਾਰ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋ ਸਬ-ਵੇਅ ਬਣਾਏ ਗਏ ਹਨ। ਇਸ ਭੂਮੀਗਤ ਸਬਵੇਅ ਤੋਂ ਇੱਕੋ ਸਮੇਂ 1500 ਯਾਤਰੀ ਲੰਘ ਸਕਣਗੇ। ਇਸ ਸਟੇਸ਼ਨ 'ਤੇ ਏਅਰਪੋਰਟ ਵਰਗੀਆਂ ਸਾਰੀਆਂ ਲਗਜ਼ਰੀ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹ ਇੱਕ ਵਿਸ਼ਵ ਪੱਧਰੀ ਸਟੇਸ਼ਨ ਹੈ ਜੋ ਦੂਜੇ ਭਾਰਤੀ ਰੇਲਵੇ ਸਟੇਸ਼ਨਾਂ ਦੀ ਭੀੜ ਤੋਂ ਵੱਖਰਾ ਹੈ ਅਤੇ ਪੂਰੀ ਤਰ੍ਹਾਂ ਵਿਲੱਖਣ ਹੈ।

 

 

ਰਾਣੀ ਕਮਲਾਪਤੀ ਸਟੇਸ਼ਨ ਦੇਸ਼ ਦਾ ਪਹਿਲਾ ਅਜਿਹਾ ਸਟੇਸ਼ਨ ਹੈ, ਜਿਸ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੱਖ-ਵੱਖ ਰਸਤੇ ਮਿਲਣਗੇ। ਜਦੋਂ ਕਿ ਬਾਹਰ ਜਾਣ ਵਾਲੇ ਯਾਤਰੀ ਸਬਵੇਅ ਦੀ ਵਰਤੋਂ ਕਰਕੇ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣਗੇ। ਦੇਸ਼ 'ਚ ਪਹਿਲੀ ਵਾਰ ਇਥੇ 36 ਫੁੱਟ ਚੌੜਾ ਫੁੱਟ ਓਵਰ ਬ੍ਰਿਜ ਬਣਾਇਆ ਗਿਆ ਹੈ, ਜਿਸ ਨਾਲ ਲੋਕ ਆਸਾਨੀ ਨਾਲ ਲੰਘ ਸਕਣਗੇ।

 

 

ਕਰੀਬ 450 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਰੇਲਵੇ ਸਟੇਸ਼ਨ ਨੂੰ ਹਵਾਈ ਅੱਡੇ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਮਿਲਣਗੀਆਂ। ਜਿੱਥੇ ਯਾਤਰੀ ਬਿਨਾਂ ਕਿਸੇ ਧੱਕੇ ਅਤੇ ਕਾਹਲੀ ਦੇ ਆਪਣੀ ਬਰਥ ਤੱਕ ਪਹੁੰਚ ਸਕਣਗੇ। 

 

 

 

ਰੇਲਗੱਡੀਆਂ ਬਾਰੇ ਜਾਣਕਾਰੀ ਲਈ, ਏਅਰਪੋਰਟ ਦੀ ਤਰਜ਼ 'ਤੇ ਵੇਟਿੰਗ ਲਾਉਂਜ ਦੇ ਅੰਦਰ ਵੀ ਐਲਈਡੀ ਸਕਰੀਨਾਂ ਲਗਾਈਆਂ ਗਈਆਂ ਹਨ। ਇੱਥੇ ਬੈਠ ਕੇ ਯਾਤਰੀ ਟਰੇਨਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਯਾਤਰੀ ਇਸ ਵੇਟਿੰਗ ਲੌਂਜ ਵਿੱਚ ਬੈਠ ਕੇ ਮੱਧ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ ਅਤੇ ਐਮਪੀ ਦੇ ਇਤਿਹਾਸ ਬਾਰੇ ਵੀ ਪੜ੍ਹ ਸਕਣਗੇ।