ਵਿਆਹ ਸਮਾਗਮ ਤੋਂ ਪਰਤਦਿਆਂ ਨਹਿਰ 'ਚ ਡਿੱਗੀ ਕਾਰ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਪੁਲਿਸ ਕਾਰ 'ਚ ਸਵਾਰ ਮ੍ਰਿਤਕਾਂ ਦੀ ਕਰ ਰਹੀ ਭਾਲ
photo
ਨਾਰਨੌਲ: ਨਾਰਨੌਲ ਦੇ ਪਿੰਡ ਅਗੀਹਰ ਵਿੱਚ ਦੇਰ ਰਾਤ ਵਿਆਹ ਸਮਾਗਮ ਤੋਂ ਪਰਤ ਰਹੇ ਇਕ ਪਰਿਵਾਰ ਦੀ ਕਾਰ ਝਗਡੋਲੀ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਇੱਕੋ ਪਰਿਵਾਰ ਦੇ 4 ਲੋਕ ਸਵਾਰ ਸਨ।
ਰਾਤ ਸਮੇਂ 13 ਸਾਲਾ ਲੜਕੀ ਕਿਸੇ ਤਰ੍ਹਾਂ ਨਹਿਰ 'ਚੋਂ ਬਾਹਰ ਨਿਕਲ ਗਈ। ਉਸ ਦੇ ਮਾਤਾ-ਪਿਤਾ ਅਤੇ 7 ਸਾਲਾ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਕਾਰ 'ਚ ਸਵਾਰ ਮ੍ਰਿਤਕਾਂ ਦੀ ਭਾਲ 'ਚ ਲੱਗੀ ਹੋਈ ਹੈ।
ਨਹਿਰ 'ਚ ਲਾਸ਼ਾਂ ਦੀ ਭਾਲ ਜਾਰੀ ਹੈ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਲੱਗੀ ਹੋਈ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ।