ਮਹਿਲਾ ਨੂੰ ਬਚਾਉਣ ਲਈ ਨਹਿਰ ’ਚ ਕੁੱਦੇ ਇੱਕੋਂ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋ ਔਰਤਾਂ, ਇੱਕ 15 ਸਾਲ ਦੀ ਲੜਕੀ ਅਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ

Five members of the same family died after jumping into the canal to save the woman

 

ਗੁਜਰਾਤ: ਕੱਛ ਜ਼ਿਲ੍ਹੇ 'ਚ ਨਰਮਦਾ ਨਹਿਰ 'ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਕੱਛ ਪੱਛਮੀ ਦੇ ਐਸਪੀ ਸੌਰਭ ਸਿੰਘ ਨੇ ਦੱਸਿਆ ਕਿ ਮੁੰਦਰਾ ਦੇ ਗੁੰਡਾਲਾ ਪਿੰਡ ਵਿੱਚ ਨਰਮਦਾ ਨਹਿਰ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਡੁੱਬ ਗਏ ਹਨ। ਪੁਲਿਸ ਨੇ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪਾਣੀ ਭਰਦੇ ਸਮੇਂ ਤਿਲਕਣ ਵਾਲੀ ਔਰਤ ਨੂੰ ਬਚਾਉਣ ਲਈ ਪਰਿਵਾਰਕ ਮੈਂਬਰਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਪਰਿਵਾਰਕ ਮੈਂਬਰ ਔਰਤ ਨੂੰ ਪਾਣੀ 'ਚ ਡੁੱਬਣ ਤੋਂ ਬਚਾ ਰਹੇ ਸਨ ਪਰ ਇਸੇ ਦੌਰਾਨ ਉਨ੍ਹਾਂ ਪੰਜਾਂ ਦੀ ਡੁੱਬ ਕੇ ਮੌਤ ਹੋ ਗਈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਵਿਆਹੁਤਾ ਜੋੜੇ ਅਤੇ ਇੱਕ ਕਿਸ਼ੋਰ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ 7 ਵਜੇ ਪਰਾਗਪੁਰ ਥਾਣਾ ਖੇਤਰ ਦੇ ਪਿੰਡ ਗੁੰਡਾਲਾ ਨੇੜੇ ਵਾਪਰੀ। ਪ੍ਰਾਗਪਰ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, "ਦੋ ਔਰਤਾਂ, ਇੱਕ 15 ਸਾਲ ਦੀ ਲੜਕੀ ਅਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।"  ਮ੍ਰਿਤਕਾਂ ਦੇ ਨਾਂ ਰਾਜੇਸ਼ ਖਿਮਜੀ, ਕਲਿਆਣ ਦਮਜੀ, ਹੀਰਾਬੇਨ ਕਲਿਆਣ, ਰਸੀਲਾ ਦਮਜੀ ਅਤੇ ਸਵਿਤਾਬੇਨ ਹਨ।