Punjab News: ਐਸਜੀਪੀਸੀ ਦੇ ਦੋ ਮੈਂਬਰਾਂ ਨੇ ਹਾਈ ਕੋਰਟ 'ਚ ਪਾਈ ਪਟੀਸ਼ਨ, ਕਿਹਾ ਚੋਣਾਂ ਵਿਚ ਹਰਿਆਣਾ ਦੇ ਹਲਕਿਆਂ ਨੂੰ ਵੀ ਕੀਤਾ ਜਾਵੇ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

'ਹਾਈ ਕੋਰਟ ਨੇ 2 ਦਸੰਬਰ ਲਈ ਪਟੀਸ਼ਨ 'ਤੇ ਐਸਜੀਪੀਸੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ'

File Photo
  • ਯਮੁਨਾਨਗਰ ਅਤੇ ਅੰਬਾਲਾ ਤੋਂ ਚੁਣੇ ਗਏ ਦੋ ਮੈਂਬਰਾਂ ਬਲਦੇਵ ਸਿੰਘ ਅਤੇ ਗੁਰਦੀਪ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਹੈ

Punjab News : ਪਟੀਸ਼ਨਕਰਤਾ ਨੇ ਕਿਹਾ ਸ਼੍ਰੋਮਣੀ ਕਮੇਟੀ ਕੇਂਦਰੀ ਐਕਟ ਤਹਿਤ ਬਣੀ ਹੈ ਅਤੇ ਕੇਂਦਰ ਵਲੋਂ 20 ਅਪਰੈਲ 1996 ਨੂੰ ਜਾਰੀ ਨੋਟੀਫਿਕੇਸ਼ਨ ਵਿਚ, ਜਿਸ ਵਿਚ ਚੋਣਾਂ ਲਈ 120 ਹਲਕੇ ਨਿਰਧਾਰਿਤ ਕੀਤੇ ਗਏ ਸਨ, ਹਰਿਆਣਾ ਦੇ 8 ਖੇਤਰ ਵੀ ਸ਼ਾਮਲ ਕੀਤੇ ਗਏ ਸਨ, ਜਿਨ੍ਹਾਂ ਵਿਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਹਿਸਾਰ, ਸਿਰਸਾ ਅਤੇ ਡੱਬਵਾਲੀ ਵੀ ਸ਼ਾਮਲ ਸਨ। 

ਪਰ ਹੁਣ ਇਸ ਸਾਲ 20 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੀਆਂ ਬੋਰਡ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਅਤੇ 4 ਅਕਤੂਬਰ ਅਤੇ ਫਿਰ 20 ਅਕਤੂਬਰ ਨੂੰ ਮੁੱਖ ਕਮਿਸ਼ਨਰ ਗੁਰਦੁਆਰਾ ਕਮਿਸ਼ਨ ਨੇ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕਮਿਸ਼ਨਰਾਂ ਨੂੰ ਵੋਟਰ ਸੂਚੀ ਤਿਆਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਪਰ ਹਰਿਆਣਾ ਦੇ ਇਨ੍ਹਾਂ ਹਲਕਿਆਂ ਨੂੰ ਇਸ ਵਿਚੋਂ ਬਾਹਰ ਰੱਖਿਆ ਗਿਆ ਹੈ, ਇਸ ਲਈ ਹੁਣ ਦੋਵਾਂ ਪਟੀਸ਼ਨਰਾਂ ਨੇ ਹਰਿਆਣਾ ਦੇ ਇਨ੍ਹਾਂ ਹਲਕਿਆਂ ਨੂੰ ਇਸ ਚੋਣ ਵਿਚ ਸ਼ਾਮਲ ਕਰਨ ਦੀ ਮੰਗ ਕਰਦਿਆਂ ਇਨ੍ਹਾਂ ਨੂੰ ਬਾਹਰ ਰੱਖ ਕੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

(For more news apart from SGPC news, stay tuned to Rozana Spokesman)