ਵੱਡੀ ਖਬਰ, ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 11 ਲੋਕਾਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵੇਲੇ ਦੀ ਵੱਡੀ ਖਬਰ ਕਰਨਾਟਕ ਤੋਂ ਆ ਰਹੀ ਹੈ ਜਿਥੇ ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 11 ਲੋਕਾਂ ਦੀ ਮੌਤ ਹੋ ਗਈ।ਪ੍ਰਸ਼ਾਦ ਖਾਣ ਤੋਂ ਬਾਅਦ...

Hospital

ਕਰਨਾਟਕ (ਭਾਸ਼ਾ) : ਇਸ ਵੇਲੇ ਦੀ ਵੱਡੀ ਖਬਰ ਕਰਨਾਟਕ ਤੋਂ ਆ ਰਹੀ ਹੈ ਜਿਥੇ ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 11 ਲੋਕਾਂ ਦੀ ਮੌਤ ਹੋ ਗਈ।ਪ੍ਰਸ਼ਾਦ ਖਾਣ ਤੋਂ ਬਾਅਦ ਅਚਾਨਕ ਸ਼ਰਧਾਲੂਆਂ ਦੀ ਤਬੀਅਤ ਵਿਗੜਨ ਲੱਗੀ ਅਤੇ ਦੇਖਦੇ ਹੀ ਦੇਖਦੇ 11 ਲੋਕਾਂ ਦੀ ਮੌਤ ਹੋ ਗਈ ਅਤੇ 72 ਸ਼ਰਧਾਲੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਚਾਮਰਾਜਨਗਰ ਵਿਚ ਧਾਰਮਿਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਜ਼ਹਿਰੀਲਾ ਪ੍ਰਸ਼ਾਦ ਖਾ ਲਿਆ ਜਿਸ ਤੋਂ ਬਾਅਦ ਉਥੇ ਸ਼ਰਧਾਲੂਆਂ ਵਿਚ ਹਫੜਾ ਤਫੜੀ ਮੱਚ ਗਈ ਅਤੇ ਸ਼ਰਧਾਲੂਆਂ ਦੀ ਹਾਲਤ ਵਿਗੜਦੀ ਦੇਖ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਕਰਨਾਟਕ ਦੇ  ਚਾਮਰਾਜਨਗਰ ਐੱਸ.ਪੀ. ਧਰਮਿੰਦਰ ਕੁਮਾਰ ਮੀਣਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਇਸ ਦੇ ਨਾਲ ਹੀ ਮੁੱਖ ਸਕੱਤਰ ਅਤੇ ਕਮਿਸ਼ਨਰ ਨੇ ਮੰਡਯਾ ਅਤੇ ਮੈਸੂਰ ਦੇ ਡੀ.ਐੱਚ.ਓ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਚਾਮਰਾਜਨਗਰ 'ਚ ਸਿਹਤ ਵਿਭਾਗ ਨੂੰ ਸਾਰੀਆਂ ਜ਼ਰੂਰਤੀ ਚੀਜ਼ਾਂ ਮੁਹੱਈਆ ਕਰਵਾਉਣ। ਉਧਰ ਕਰਨਾਟਕ ਦੇ ਮੁਖ ਮੰਤਰੀ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਹਸਪਤਾਲ ਵਿਚ ਬਿਮਾਰਾਂ ਦਾ ਹਾਲ ਚਾਲ ਜਾਨਣ ਲਈ ਪਹੁੰਚੇ।