ਅੰਤਰਰਾਸ਼ਟਰੀ ਮਹਿਲਾ ਨਿਸ਼ਾਨੇਬਾਜ਼ ਨੇ ਕਿਹਾ, ਮੇਰੇ ਹੱਥੋਂ ਹੋਵੇ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ
ਅੰਤਰਰਾਸ਼ਟਰੀ ਮਹਿਲਾ ਨਿਸ਼ਾਨੇਬਾਜ਼ ਵਰਤੀਕਾ ਸਿੰਘ ਨੇ ਖੂਨ ਨਾਲ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਕਿਹਾ ਕਿ ਨਿਰਭਿਆ ਦੇ ਚਾਰ ਦੋਸ਼ੀਆਂ ਨੂੰ ਇੱਕ ਮਹਿਲਾ ਦੇ ਹੱਥੋਂ .
ਨਵੀਂ ਦਿੱਲੀ- ਅੰਤਰਰਾਸ਼ਟਰੀ ਮਹਿਲਾ ਨਿਸ਼ਾਨੇਬਾਜ਼ ਵਰਤੀਕਾ ਸਿੰਘ ਨੇ ਖੂਨ ਨਾਲ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਕਿਹਾ ਕਿ ਨਿਰਭਿਆ ਦੇ ਚਾਰ ਦੋਸ਼ੀਆਂ ਨੂੰ ਇੱਕ ਮਹਿਲਾ ਦੇ ਹੱਥੋਂ ਫਾਂਸੀ ਹੋਣੀ ਚਾਹੀਦੀ ਹੈ।
ਵਰਤੀਕਾ ਸਿੰਘ ਨੇ ਕਿਹਾ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਮੇਰੇ ਹੱਥ ਨਾਲ ਫਾਂਸੀ ਹੋਣੀ ਚਾਹੀਦੀ ਹੈ। ਇਹ ਦੇਸ਼ ਭਰ ਵਿੱਚ ਸੁਨੇਹਾ ਜਾਵੇਗਾ ਕਿ ਇੱਕ ਔਰਤ ਵੀ ਫਾਂਸੀ ਦੇ ਸਕਦੀ ਹੈ। ਮੈਂ ਚਾਹੁੰਦੀ ਹਾਂ ਕਿ ਮਹਿਲਾ ਅਭਿਨੇਤਰੀ, ਸਾਂਸਦ ਮੇਰਾ ਸਮਰਥਨ ਕਰੇ। ਮੈਨੂੰ ਉਮੀਦ ਹੈ ਕਿ ਇਸ ਨਾਲ ਸਮਾਜ ਬਦਲ ਜਾਵੇਗਾ।
ਜ਼ਿਕਰਯੋਗ ਹੈ ਕਿ 2012 ਵਿੱਚ ਚਲਦੀ ਬੱਸ ਵਿੱਚ ਇੱਕ ਲੜਕੀ ਨਾਲ ਅੱਧੀ ਰਾਤ ਨੂੰ ਬਲਾਤਕਾਰ ਵਰਗੀ ਘਿਨੌਣੀ ਹਰਕਤ ਕੀਤੀ ਗਈ। ਇਸ ਕੇਸ ਵਿੱਚ ਛੇ ਮੁਲਜ਼ਮ ਸਨ। ਇਕ ਰਾਮ ਸਿੰਘ ਨੇ ਜੇਲ੍ਹ ਦੇ ਅੰਦਰ ਖ਼ੁਦਕੁਸ਼ੀ ਕਰ ਲਈ। ਜਦੋਂ ਕਿ ਇੱਕ ਨਾਬਾਲਗ਼ ਸੀ।
ਹਾਲਾਂਕਿ, ਦੇਸ਼ ਭਰ ਤੋਂ ਆਵਾਜ਼ ਆਈ ਹੈ ਕਿ ਬਾਕੀ ਚਾਰ ਹੋਰ ਅਪਰਾਧੀਆਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ।