ਸਰਦਾਰ ਵੱਲਭਭਾਈ ਪਟੇਲ ਦੀ 70ਵੀਂ ਬਰਸੀ ਮੌਕੇ PM ਮੋਦੀ ਨੇ ਭੇਂਟ ਕੀਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਦਾਰ ਪਟੇਲ ਵਲੋਂ ਦਿਖਾਇਆ ਗਿਆ ਮਾਰਗ ਸਾਨੂੰ ਹਮੇਸ਼ਾ ਹੀ ਦੇਸ਼ ਦੀ ਏਕਤਾ, ਅੰਖਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।"

PM MODI, Sardar Vallabhbhai Patel

ਨਵੀਂ ਦਿੱਲੀ-ਅੱਜ ਸਰਦਾਰ ਵੱਲਭਭਾਈ ਪਟੇਲ ਦੀ 70ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵੀ ਕੀਤਾ ਹੈ। ਇਸ ਟਵੀਟ 'ਚ ਲਿਖਿਆ " ਮਜ਼ਬੂਤ ਅਤੇ ਖ਼ੁਸ਼ਾਹਲ ਭਾਰਤ ਦੀ ਨੀਂਹ ਰੱਖਣ ਵਾਲੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੂੰ ਉਨ੍ਹਾਂ ਦੀ ਬਰਸੀ ਮੌਕੇ ਉਹ ਸ਼ਰਧਾਂਜਲੀ ਭੇਂਟ ਕਰਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ ਕਿ ਸਰਦਾਰ ਪਟੇਲ ਵਲੋਂ ਦਿਖਾਇਆ ਗਿਆ ਮਾਰਗ ਸਾਨੂੰ ਹਮੇਸ਼ਾ ਹੀ ਦੇਸ਼ ਦੀ ਏਕਤਾ, ਅੰਖਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।"

ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕਿਹਾ, "ਸਰਦਾਰ ਪਟੇਲ ਜੀ ਦਾ ਜੀਵਨ ਅਤੇ ਸ਼ਖਸੀਅਤ ਇੰਨਾ ਵਿਸ਼ਾਲ ਹੈ ਕਿ ਇਸ ਨੂੰ ਸ਼ਬਦਾਂ ਵਿਚ ਲਿਆਉਣਾ ਸੰਭਵ ਨਹੀਂ ਹੈ। ਸਰਦਾਰ ਸਾਹਬ ਭਾਰਤ ਦੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਹਨ, ਉਨ੍ਹਾਂ ਨੇ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕੀਤਾ ਅਤੇ ਇਕ ਸੰਯੁਕਤ ਭਾਰਤ ਦਾ ਰੂਪ ਦਿੱਤਾ।  ਉਸ ਦੀ ਦ੍ਰਿੜ ਲੀਡਰਸ਼ਿਪ ਅਤੇ ਰਾਸ਼ਟਰੀ ਸਮਰਪਣ ਹਮੇਸ਼ਾਂ ਸਾਡੀ ਅਗਵਾਈ ਕਰੇਗਾ।