ਹੈਦਰਾਬਾਦ: ਮਾਂ-ਧੀ ਨੇ ਕਰ ਦਿੱਤੀ ਕਮਾਲ, ਦੋਵੇਂ ਇਕੱਠੇ ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰ ਕੇ ਬਣੀਆਂ ਸਬ-ਇੰਸਪੈਕਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਂ ਧੀ ਦੇ ਪੇਪਰ ਵਿਚ ਪਾਸ ਹੋਣ ਤੋਂ ਬਾਅਦ ਪਰਿਵਾਰ ਬੇਹੱਦ ਖੁਸ਼ ਹੈ

hyderabad

 

ਹੈਦਰਾਬਾਦ: ਹੌਂਸਲੇ ਤੇ ਮਿਹਨਤ ਨਾਲ ਹਰ ਕੰਮ ਫਤਿਹ ਹੁੰਦਾ ਹੈ, ਅਜਿਹਾ ਹੀ ਕਮਾਲ ਇਕ ਮਾਂ ਤੇ ਉਸ ਦੀ ਧੀ ਨੇ ਕੀਤੀ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ ਹੈਦਰਾਬਾਦ ਦੀਆਂ ਰਹਿਣ ਵਾਲੀਆਂ ਮਾਂ-ਧੀ ਦੀ ਜੋੜੀ ਨੇ ਇਕੱਠੇ ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰ ਕੇ ਸਬ-ਇੰਸਪੈਕਟਰ ਬਣ ਗਈਆਂ ਹਨ।
 ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਮਾਂ-ਧੀ ਲਈ ਬਹੁਤ ਖੁਸ਼ ਹਨ। ਮਾਮਲਾ ਹੈਦਰਬਾਦ ਦੇ ਖਮਮ ਇਲਾਕੇ ਦਾ ਹੈ ਜਿਥੇ ਮਾਂ ਤੇ ਧੀ ਦੋਨਾਂ ਨੇ ਚੰਗੇ ਅੰਕਾਂ ਨਾਲ ਪੁਲਿਸ ਫਿਟਨੈੱਸ ਟੈਸਟ ਪਾਸ ਕੀਤਾ ਹੈ।

38 ਸਾਲ ਦੀ ਮਹਿਲਾ ਕਾਂਸਟੇਬਲ ਥੋਲਾ ਨਾਗਮਣੀ ਅਤੇ ਉਸ ਦੀ 21 ਸਾਲ ਦੀ ਧੀ ਥੋਲਾ ਤ੍ਰਿਲੋਕਿਨੀ ਨੇ ਇਹ ਖਾਸ ਉਪਲੱਬਧੀ ਹਾਸਲ ਕੀਤੀ ਹੈ।
ਦੋਵਾਂ ਨੇ ਹੀ ਪੁਲਿਸ ਸਬ-ਇੰਸਪੈਕਟਰ ਪਦ ਦੇ ਲਈ ਆਯੋਜਿਤ ਸ਼ਰੀਰਕ ਫਿਟਨੈੱਸ ਟੈਸਟ ਵਿਚ ਕਵਾਲੀਫਾਈ ਕੀਤਾ ਹੈ।

ਪੁਲਿਸ ਪਰੇਡ ਮੈਦਾਨ ਵਿਚ ਇਕ ਦਿਨ ਪਹਿਲਾ ਉਮੀਦਵਾਰ ਪੁਲਿਸ ਸਬ ਇੰਸਪੈਕਟਰ/ਕਾਂਸਟੇਬਲ ਪੱਦ ਦੀ ਨਿਯੁਕਤੀ ਲਈ ਹੋਣ ਵਾਲੇ ਫਿਜ਼ੀਕਲ ਫਿਟਨੈੱਸ ਟੈਸਟ ਵਿਚ ਮਾਂ ਧੀ ਨੇ ਚੰਗੇ ਅੰਕ ਲਏ ਹਨ।

ਮਾਂ ਧੀ ਦੇ ਪੇਪਰ ਵਿਚ ਪਾਸ ਹੋਣ ਤੋਂ ਬਾਅਦ ਪਰਿਵਾਰ ਬੇਹੱਦ ਖੁਸ਼ ਹੈ, ਮਾਂ ਥੋਲਾ ਨਾਗਮਣੀ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਧੀ ਵੀ ਅੱਜ ਨਿਯੁਕਤ ਹੋਈ ਹੈ, ਮੈਂ ਵੀ ਉਸ ਦਿਨ ਆਪਣਾ ਇਮਤਿਹਾਨ ਦਿੱਤਾ ਹੁਣ ਅਸੀਂ ਦੋਵੇਂ ਪੁਲਿਸ ਅਧਿਕਾਰੀ ਦੇ ਰੂਪ ਵਿਚ ਕੰਮ ਕਰਾਂਗੀਆਂ”।