ਭਾਰਤੀ ਹਵਾਈ ਸੈਨਾ: ਚੀਨ ਸਰਹੱਦ ਨੇੜੇ ਗਰਜਣਗੇ ਸੁਖੋਈ ਅਤੇ ਰਾਫੇਲ, ਤਵਾਂਗ ਝੜਪ ਤੋਂ ਬਾਅਦ ਹਵਾਈ ਸੈਨਾ ਦਾ ਪ੍ਰਦਰਸ਼ਨ
ਚੀਨ ਦੀ ਸਰਹੱਦ ਨੇੜੇ ਹਵਾਈ ਸੈਨਾ ਦਾ ਅਭਿਆਸ ਦੋ ਦਿਨਾਂ ਤੱਕ ਜਾਰੀ ਰਹੇਗਾ।
ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ, ਭਾਰਤੀ ਹਵਾਈ ਸੈਨਾ ਅੱਜ ਤੋਂ ਅਭਿਆਸ ਕਰੇਗੀ। ਚੀਨ ਦੀ ਸਰਹੱਦ ਨੇੜੇ ਹਵਾਈ ਸੈਨਾ ਦਾ ਅਭਿਆਸ ਦੋ ਦਿਨਾਂ ਤੱਕ ਜਾਰੀ ਰਹੇਗਾ। ਅਭਿਆਸ ਦੌਰਾਨ ਰਾਫੇਲ ਅਤੇ ਸੁਖੋਈ ਵੀ ਗਰਜਣਗੇ।
ਹਵਾਈ ਸੈਨਾ ਦਾ ਇਹ ਅਭਿਆਸ ਤੇਜ਼ਪੁਰ, ਚਬੂਆ, ਜੋਰਹਾਟ ਅਤੇ ਹਾਸ਼ਿਮਾਰਾ ਏਅਰਬੇਸ 'ਤੇ ਹੋਵੇਗਾ।
ਇਹ ਅਭਿਆਸ ਹਵਾਈ ਸੈਨਾ ਦੀ ਪੂਰਬੀ ਕਮਾਂਡ ਵੱਲੋਂ ਕੀਤਾ ਜਾਵੇਗਾ। ਉੱਤਰ-ਪੂਰਬ ਨਾਲ ਲੱਗਦੀਆਂ ਚੀਨ, ਬੰਗਲਾਦੇਸ਼ ਅਤੇ ਮਿਆਂਮਾਰ ਦੀਆਂ ਸਰਹੱਦਾਂ ਦੀ ਪੂਰਬੀ ਕਮਾਂਡ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ।
ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਦੇ ਸੁਖੋਈ-30 ਐੱਮਕੇਆਈ ਅਤੇ ਰਾਫੇਲ ਜੈੱਟ ਸਮੇਤ ਫਰੰਟਲਾਈਨ ਲੜਾਕੂ ਜਹਾਜ਼ ਅਭਿਆਸ ਦਾ ਹਿੱਸਾ ਹੋਣਗੇ। ਸਾਰੇ ਫਰੰਟਲਾਈਨ ਏਅਰ ਬੇਸ ਅਤੇ ਉੱਤਰ ਪੂਰਬ ਵਿੱਚ ਕੁਝ ਪ੍ਰਮੁੱਖ ਐਡਵਾਂਸਡ ਲੈਂਡਿੰਗ ਗਰਾਊਂਡ (ਏਐੱਲਜੀ) ਅਭਿਆਸ 'ਚ ਸ਼ਾਮਲ ਹੋਣਗੇ।