"ਓਸਾਮਾ ਬਿਨ ਲਾਦੇਨ ਦੀ ਮੇਜ਼ਬਾਨੀ ਕਰਨ ਵਾਲਿਆਂ ਨੂੰ...":ਸੰਯੁਕਤ ਰਾਸ਼ਟਰ ’ਚ ਕਸ਼ਮੀਰ ਮੁੱਦਾ ਚੁੱਕਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਦਿੱਤਾ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੈਸ਼ੰਕਰ ਨੇ ਕਿਹਾ ਕਿ ਅਸੀਂ ਸਪੱਸ਼ਟ ਤੌਰ 'ਤੇ ਅੱਜ ਬਹੁਪੱਖੀਵਾਦ ਨੂੰ ਸੁਧਾਰਨ ਦੀ ਲੋੜ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।

"To those who hosted Osama Bin Laden...": India responded to Pakistan raising the Kashmir issue in the United Nations.

 

ਨਵੀਂ ਦਿੱਲੀ - ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਇਕ ਦੇਸ਼ ਜਿਸ ਨੇ ਅਲ ਕਾਇਦਾ ਨੇਤ ਓਸਾਮਾ ਬਿਨ ਲਾਦੇਨ ਦੀ ਮੇਜ਼ਬਾਨੀ ਕੀਤੀ ਅਤੇ ਆਪਣੇ ਗੁਆਂਢੀ ਦੇਸ਼ ਦੀ ਸੰਸਦ ਉੱਤੇ ਹਮਲਾ ਕੀਤਾ, ਉਸਦੇ ਕੋਲ ਸੰਯੁਕਤ ਰਾਸ਼ਟਰ ਦੇ ‘ਉਪਦੇਸ਼’ ਦੇਣ ਦੀ ਸਾਖ ਨਹੀਂ ਹੈ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਸਾਡੇ ਸਮੇਂ ਦੀ ਪ੍ਰਮੁੱਖ ਚੁਣੌਤੀਆਂ, ਚਾਹੇ ਉਹ ਮਹਾਮਾਰੀ ਹੋ, ਜਲਵਾਯੂ ਪਰਿਵਰਤਨ, ਸੰਘਰਸ਼ ਜਾਂ ਆਤੰਕਵਾਦ ਹੋ, ਦੀ ਪ੍ਰਭਾਵੀ ਪ੍ਰਕਿਰਿਆ ਤੇ ਨਿਰਭਰ ਕਰਦੀ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ 'ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅਤੇ ਸੁਧਾਰੇ ਬਹੁਪੱਖੀਵਾਦ ਲਈ ਨਵੀਂ ਦਿਸ਼ਾ' 'ਤੇ ਖੁੱਲ੍ਹੀ ਬਹਿਸ ਦੀ ਪ੍ਰਧਾਨਗੀ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅਸੀਂ ਸਪੱਸ਼ਟ ਤੌਰ 'ਤੇ ਅੱਜ ਬਹੁਪੱਖੀਵਾਦ ਨੂੰ ਸੁਧਾਰਨ ਦੀ ਲੋੜ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਕੁਦਰਤੀ ਤੌਰ 'ਤੇ ਸਾਡੇ ਆਪਣੇ ਖਾਸ ਵਿਚਾਰ ਹੋਣਗੇ, ਪਰ ਘੱਟੋ-ਘੱਟ ਇੱਕ ਸਮਾਨਤਾ ਵੱਧ ਰਹੀ ਹੈ ਕਿ ਇਸ ਵਿੱਚ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਦੁਨੀਆਂ ਜਿਸ ਨੂੰ ਅਸਵੀਕਾਰਨਯੋਗ ਸਮਝਦੀ ਹੈ, ਉਸ ਨੂੰ ਜਾਇਜ਼ ਠਹਿਰਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਚਾਹੀਦਾ। ਇਹ ਨਿਸ਼ਚਿਤ ਤੌਰ 'ਤੇ ਸਰਹੱਦ ਪਾਰ ਅੱਤਵਾਦ ਦੀ ਰਾਜ ਸਪਾਂਸਰਸ਼ਿਪ 'ਤੇ ਲਾਗੂ ਹੁੰਦਾ ਹੈ। ਨਾ ਹੀ ਓਸਾਮਾ ਬਿਨ ਲਾਦੇਨ ਦੀ ਮੇਜ਼ਬਾਨੀ ਕਰਨਾ ਅਤੇ ਗੁਆਂਢੀ ਦੇਸ਼ ਦੀ ਸੰਸਦ 'ਤੇ ਹਮਲਾ ਕਰਨਾ ਇਸ ਕੌਂਸਲ ਅੱਗੇ ਪ੍ਰਚਾਰ ਕਰਨ ਲਈ ਪ੍ਰਮਾਣ ਪੱਤਰ ਵਜੋਂ ਕੰਮ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਸੰਸਦ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਦਿੱਲੀ ਪੁਲਿਸ ਦੇ ਪੰਜ ਜਵਾਨ, ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਇੱਕ ਮਹਿਲਾ ਕਰਮਚਾਰੀ ਅਤੇ ਦੋ ਸੰਸਦ ਮੈਂਬਰ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਹਮਲੇ ਵਿੱਚ ਇੱਕ ਕਰਮਚਾਰੀ ਅਤੇ ਇੱਕ ਕੈਮਰਾਮੈਨ ਵੀ ਮਾਰਿਆ ਗਿਆ।