Supreme Court: ਦੇਸ਼ ਦੀਆਂ ਅਦਾਲਤਾਂ ’ਚ 5 ਕਰੋੜ ਤੋਂ ਵੱਧ ਮਾਮਲੇ ਵਿਚਾਰ ਅਧੀਨ, ਸੁਪਰੀਮ ਕੋਰਟ ’ਚ 80 ਹਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਈ ਕੋਰਟਾਂ ’ਚ ਇਹ ਅੰਕੜਾ 1,114 ਹੈ। ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ’ਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 25,420 ਹੈ। 

File Photo

Supreme Court: ਦੇਸ਼ ਭਰ ਦੀਆਂ ਵੱਖ-ਵੱਖ ਅਦਾਲਤਾਂ ’ਚ 5 ਕਰੋੜ ਤੋਂ ਜ਼ਿਆਦਾ ਮਾਮਲੇ ਵਿਚਾਰ ਅਧੀਨ ਹਨ, ਜਿਨ੍ਹਾਂ ’ਚੋਂ 80,000 ਮਾਮਲੇ ਸਿਰਫ਼ ਸੁਪਰੀਮ ਕੋਰਟ ’ਚ ਹਨ। ਇਹ ਜਾਣਕਾਰੀ ਸ਼ੁਕਰਵਾਰ ਨੂੰ ਲੋਕ ਸਭਾ ਨੂੰ ਦਿਤੀ ਗਈ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਕ ਲਿਖਤੀ ਜਵਾਬ ’ਚ ਕਿਹਾ ਕਿ ਇਕ ਦਸੰਬਰ ਤਕ ਦੇਸ਼ ਭਰ ਦੀਆਂ ਵੱਖ-ਵੱਖ ਅਦਾਲਤਾਂ ’ਚ ਕੁਲ 5,08,85,856 ਮਾਮਲੇ ਵਿਚਾਰ ਅਧੀਨ ਸਨ, ਜਿਨ੍ਹਾਂ ’ਚੋਂ 61 ਲੱਖ ਤੋਂ ਵੱਧ ਮਾਮਲੇ ਸਾਰੀਆਂ 25 ਹਾਈ ਕੋਰਟਾਂ ’ਚ ਲਟਕ ਰਹੇ ਹਨ।  

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ’ਚ 4.46 ਕਰੋੜ ਤੋਂ ਵੱਧ ਕੇਸ ਵਿਚਾਰ ਅਧੀਨ ਹਨ। ਮੰਤਰੀ ਨੇ ਇਹ ਵੀ ਦਸਿਆ ਕਿ ਭਾਰਤੀ ਨਿਆਂਪਾਲਿਕਾ ’ਚ ਜੱਜਾਂ ਦੀ ਕੁੱਲ ਪ੍ਰਵਾਨਤ ਗਿਣਤੀ 26,568 ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ’ਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 34 ਹੈ ਜਦਕਿ ਹਾਈ ਕੋਰਟਾਂ ’ਚ ਇਹ ਅੰਕੜਾ 1,114 ਹੈ। ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ’ਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 25,420 ਹੈ। 

(For more news apart from Supreme Court, stay tuned to Rozana Spokesman)