ਜਦੋਂ ਸ਼ੀਲਾ ਦੀਕਸ਼ਤ ਦੇ ਸਮਾਗਮ 'ਚ ਪਹੁੰਚੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਤਾਰ 15 ਸਾਲ ਤੱਕ ਦਿੱਲੀ ਦੀ ਸੀਐਮ ਰਹੀ ਸ਼ੀਲਾ ਦੀਕਸ਼ਤ ਬੁੱਧਵਾਰ ਨੂੰ ਸ਼ਾਨਦਾਰ ਸਮਾਰੋਹ 'ਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (DPCC) ਪ੍ਰਧਾਨ ਦਾ ਅਹੁਦਾ ...

Sheila Dikshit

ਨਵੀਂ ਦਿੱਲੀ: ਲਗਾਤਾਰ 15 ਸਾਲ ਤੱਕ ਦਿੱਲੀ ਦੀ ਸੀਐਮ ਰਹੀ ਸ਼ੀਲਾ ਦੀਕਸ਼ਤ ਨੇ ਬੁੱਧਵਾਰ ਨੂੰ ਸ਼ਾਨਦਾਰ ਸਮਾਰੋਹ 'ਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (DPCC) ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਪਾਰਟੀ ਦਫ਼ਤਰ 'ਚ ਕਰਵਾਏ ਇਸ ਸਮਾਰੋਹ 'ਚ ਵੱਡੀ ਗਿਣਤੀ 'ਚ ਕਾਂਗਰਸ ਦੇ ਦਿੱਗਜ ਨੇਤਾ ਪਹੁੰਚੇ ਜਿਹਨਾਂ ਵਿਚ 1984 ਦੇ ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਵੀ ਸ਼ਾਮਿਲ ਸਨ। 

ਸਮਾਰੋਹ 'ਚ ਸਭ ਤੋਂ ਅਗਲੀ ਕਤਾਰ 'ਚ ਬੈਠੇ ਜਗਦੀਸ਼ ਟਾਈਟਲਰ ਨੇ ਭਾਜਪਾ-ਆਮ ਆਦਮੀ ਪਾਰਟੀ ਨੂੰ ਕਾਂਗਰਸ 'ਤੇ ਹਮਲਾ ਬੋਲਣ ਦਾ ਮੌਕੇ ਦੇ ਦਿਤਾ ਜਿਸ ਦੇ ਚਲਦੇ ਹੁਣ ਇਸ 'ਤੇ ਹੰਗਾਮਾ ਸ਼ੁਰੂ ਹੋ ਗਿਆ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਟਿੱਪਣੀ ਕਰਦੇ ਹੋਏ ਕਿਹਾ- ਉਨ੍ਹਾਂ ਦੇ ਪਰਵਾਰ ਨੇ ਹਾਲ ਹੀ 'ਚ ਕੀ ਕੀਤਾ ?  ਰਾਹੁਲ ਜੀ ਇਸ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਇਹ ਸਭ ਸਾਬਤ ਕਰਦਾ ਹੈ ਕਿ ਉਨ੍ਹਾਂ ਦੇ ਮਨ 'ਚ ਸਿੱਖ ਕਤਲੇਆਮ ਪੀੜਤਾਂ ਲਈ ਕੋਈ ਭਾਵਨਾ ਨਹੀਂ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸਾਬਕਾ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਸਿੱਖ ਪੀੜਤਾਂ ਅਤੇ ਅਕਾਲੀ ਦਲ ਦੇ ਨੇਤਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਛੇਤੀ ਹੀ ਅਦਾਲਤ ਤੋਂ ਟਾਈਟਲਰ ਨੂੰ ਵੀ ਸਜ਼ਾ ਮਿਲੇਗੀ।

ਅਜਿਹੇ 'ਚ 1984 'ਚ ਹੋਏ ਸਿੱਖ ਕਤਲੇਆਮ ਦਾ ਇਲਜ਼ਾਮ ਜਗਦੀਸ਼ ਟਾਈਟਲਰ 'ਤੇ ਵੀ ਹੈ। ਇਸ ਮਾਮਲੇ 'ਚ ਕੋਰਟ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਟਾਈਟਲਰ ਦੇ ਰਸਮੀ ਪਰੋਗਰਾਮ 'ਚ ਸ਼ਾਮਿਲ ਹੋਣ ਤੋਂ ਬਾਅਦ ਰਾਜਨੀਤਕ ਵਿਵਾਦ ਖੜ੍ਹਾ ਹੋ ਗਿਆ ਹੈ। ਸਮਾਰੋਹ 'ਚ ਹਾਜ਼ਰ ਸਮਾਚਾਰ ਏਜੰਸੀ ਦੇ ਪੱਤਰ ਪ੍ਰੇਰਕ ਵਲੋਂ 1984 'ਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਸਵਾਲ ਚੁੱਕਣ 'ਤੇ ਜਗਦੀਸ਼ ਟਾਈਟਲਰ ਨੇ ਕਿਹਾ ਕਿ ਇਸ 'ਤੇ ਮੈਂ ਕੀ ਟਿੱਪਣੀ ਕਰ ਸਕਦਾ ਹੈ, ਜਦੋਂ ਕੋਰਟ ਨੇ ਅਪਣਾ ਫੈਸਲਾ ਹੀ ਸੁਣਾ ਦਿਤਾ ਹੈ।

ਤੁਸੀ ਇਸ 'ਚ ਮੇਰੇ ਨਾਮ ਦਾ ਜ਼ਿਕਰ ਕਿਉਂ ਕਰ ਰਹੇ ਹੋ। ਕੀ ਮੇਰੇ ਨਾਮ 'ਤੇ FIR ਹੈ? ਕੀ ਕੋਈ ਕੇਸ ਹੈ? ਨਹੀਂ। ਜੇਕਰ ਨਹੀਂ ਤਾਂ ਫਿਰ ਕਿਉਂ ਮੇਰਾ ਨਾਮ ਲਿਆ ਜਾ ਰਿਹਾ ਹੈ ?  ਕਿਸੇ ਨੇ ਕਿਹਾ ਅਤੇ ਤੁਸੀਂ ਵਿਸ਼ਵਾਸ ਕਰ ਲਿਆ। ਇਸ ਤੋਂ ਪਹਿਲਾਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਗਠਜੋੜ ਨੂੰ ਲੈ ਕੇ ਅਹਿਮ ਬਿਆਨ ਦਿਤਾ ਸੀ।

ਉਨ੍ਹਾਂ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ 'ਚ ਕਿਹਾ ਸੀ ਕਿ ਰਾਜਨੀਤੀ ਪੂਰੀ ਤਰ੍ਹਾਂ ਚੁਣੌਤੀ ਭਰਪੂਰ ਹੁੰਦੀ ਹੈ ਅਤੇ ਇਸ ਚੁਣੌਤੀ ਦਾ ਮੁਕਾਬਲਾ ਵੀ ਕਰਨਗੇ। ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋਵੋਂ ਸਾਡੇ ਲਈ ਚੁਣੌਤੀਆਂ ਹਨ। ਉਥੇ ਹੀ ਉਨ੍ਹਾਂ ਨੇ ਦਿੱਲੀ 'ਚ AAP ਨਾਲ ਗਠਜੋੜ 'ਤੇ ਕਿਹਾ ਕਿ ਹੁਣ ਕੁੱਝ ਵੀ ਤੈਅ ਨਹੀਂ ਹੋਇਆ ਹੈ।