5 ਮਹੀਨਿਆਂ ਤੋਂ ਨਜ਼ਰਬੰਦ ਉਮਰ ਅਬਦੁੱਲਾ ਨੂੰ ਰਾਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਸਰਕਾਰੀ ਘਰ ਵਿਚ ਕੀਤੇ ਜਾਣਗੇ ਸ਼ਿਫਟ, ਪਰ ਰਹਿਣਗੇ ਹਿਰਾਸਤ ‘ਚ

Photo

ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਲਗਭਗ ਪੰਜ ਮਹੀਨਿਆਂ ਤੋਂ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਨੂੰ ਰਾਹਤ ਮਿਲੀ ਹੈ। ਉਹਨਾਂ ਨੂੰ ਹੁਣ ਸਰਕਾਰੀ ਘਰ ਵਿਚ ਸ਼ਿਫਟ ਕੀਤਾ ਜਾਵੇਗਾ। ਹਾਲਾਂਕਿ ਉਹ ਇਸ ਦੌਰਾਨ ਹਿਰਾਸਤ ਵਿਚ ਹੀ ਰਹਿਣਗੇ।

ਬੁੱਧਵਾਰ ਨੂੰ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਬਦੁੱਲਾ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਸਾਵਧਾਨੀ ਵਜੋਂ ਹਿਰਾਸਤ ਵਿਚ ਲਏ ਜਾਣ ਤੋਂ 163 ਦਿਨ ਬਾਅਦ ਉਹਨਾਂ ਦੇ ਸਰਕਾਰੀ ਨਿਵਾਸ ਦੇ ਕੋਲ ਹੀ ਇਕ ਘਰ ਵਿਚ ਸ਼ਿਫਟ ਕੀਤਾ ਜਾਵੇਗਾ।

ਅਧਿਕਾਰੀਆਂ ਅਨੁਸਾਰ, ‘ਉਮਰ ਫਿਲਹਾਲ ਹਰਿ ਨਿਵਾਸ ਵਿਚ ਹਨ, ਜਦਕਿ ਵੀਰਵਾਰ ਨੂੰ ਉਹਨਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਹੈ ਕਿ  ਘਾਟੀ ਦਾ ਦੌਰਾ ਕਰਨ ਆ ਰਹੇ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਲਈ ਹਰੀ ਨਿਵਾਸ ਦੀ ਵਰਤੋਂ ਕੀਤੀ ਜਾਵੇਗੀ

ਅਧਿਕਾਰੀ ਨੇ ਕਿਹਾ, ‘ਉਮਰ ਜਿੱਥੇ ਸ਼ਿਫਟ ਕੀਤਾ ਜਾਣਗੇ। ਉਹ ਥਾਂ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਕੋਲ ਹੀ ਹੈ’। ਸੂਤਰਾਂ ਦੇ ਹਵਾਲੇ ਨਾਲ ਕੁਝ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਉਹਨਾਂ ਨੂੰ ਸ਼੍ਰੀਨਗਰ ਵਿਚ ਗੁਪਕਰ ਰੋਡ ਦੇ ਸਰਕਾਰੀ ਬੰਗਲਾ ਨੰਬਰ M-4 ਵਿਚ ਸ਼ਿਫਟ ਕੀਤਾ ਜਾਵੇਗਾ।

ਅਬਦੁੱਲਾ ਨੂੰ ਚਾਹੇ ਨਜ਼ਰਬੰਦੀ ਤੋਂ ਛੋਟ ਮਿਲੀ ਹੈ, ਪਰ ਉਹਨਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਅਥੇ ਪੀਡੀਪੀ ਮੁਖੀ ਹਾਲੇ ਵੀ ਨਜ਼ਰਬੰਦ ਹਨ। ਮੁਫਤੀ ਅਤੇ ਫਾਰੂਖ ਫਿਲਹਾਲ ਉੱਥੇ ਹੀ ਹਨ, ਜਿੱਥੇ ਉਹਨਾਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਗਿਆ ਸੀ।

ਜਾਣਕਾਰੀ ਮੁਤਾਬਕ ਮਹਿਬੂਬਾ ਫਿਲਹਾਲ ਟ੍ਰਾਂਸਪੋਰਟ ਲੇਨ ਸਥਿਤ ਇਕ ਸਰਕਾਰੀ ਰਿਹਾਇਸ਼ ਵਿਚ ਹੈ, ਜਦਕਿ ਅਬਦੁੱਲਾ ਨੂੰ ਗੁਪਕਰ ਰੋਡ ‘ਤੇ ਇਕ ਸਰਕਾਰੀ ਮਕਾਨ ਵਿਚ ਰੱਖਿਆ ਗਿਆ ਹੈ। ਦੱਸ ਦਈਏ ਕਿ ਪੰਜ ਅਗਸਤ 2019 ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਕਈ ਨਿਯਮ ਖ਼ਤਮ ਕਰ ਦਿੱਤੇ ਸੀ, ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਦੋ ਹਿੱਸਿਆਂ ਯਾਨੀ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ ਅਤੇ ਇਹ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਏ।

ਇਸੇ ਦੌਰਾਨ ਘਾਟੀ ਦੇ ਕਈ ਸੀਨੀਅਰ ਆਗੂ ਨਜ਼ਰਬੰਦ ਕੀਤੇ ਗਏ ਸੀ। ਜਾਣਕਾਰੀ ਅਨੁਸਾਰ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ, ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਅਤੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਸਮੇਤ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਇਕ ਵਫਦ ਜਲਦ ਹੀ ਘਾਟੀ ਦਾ ਦੌਰਾ ਕਰ ਸਕਦਾ ਹੈ।