ਟੀਕਾਕਰਣ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਿਸਾਨਾਂ ਦਾ ਵੱਡਾ ਹੰਗਾਮਾ,ਵਿਧਾਇਕ ਦਾ ਕੀਤਾ ਜ਼ੋਰਦਾਰ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਾਂ ਕੋਵਿਡ-19 ਟੀਕਾ ਰਾਜ ਮੰਤਰੀ ਕਮਲੇਸ਼ ਟਾਂਡਾ ਨੂੰ ਲਗਵਾਇਆ ਜਾਵੇ

CORONA

ਕੈਥਲ:  ਦੇਸ਼ਭਰ ਵਿਚ ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਕੈਥਲ ਦੇ ਜਾਟ ਸ਼ਾਈਨਿੰਗ ਸਟਾਰ ਪਬਲਿਕ ਸਕੂਲ 'ਚ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਹੋਣੀ ਸੀ ਪਰ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਲੋਕ ਪਹੁੰਚੇ ਗਏ।  ਇਨ੍ਹਾਂ ਨੇ ਵੈਕਸੀਨ ਅਤੇ ਵਿਧਾਇਕ ਦੋਨਾਂ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟੀਕਾ ਵਿਧਾਇਕ ਪਹਿਲਾਂ ਆਪਣੇ ਆਪ ਨੂੰ ਲਵਾਉਣ।

ਇਸ ਦੌਰਾਨ, ਭਾਜਪਾ ਵਿਧਾਇਕ ਲੀਲਾ ਰਾਮ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਆਉਣੀਆਂ ਸਨ। ਜਿਵੇਂ ਹੀ ਉਸ ਦੇ ਆਉਣ ਦੀ ਸੂਚਨਾ ਮਿਲੀ, ਕਿਸਾਨ ਜੱਥੇਬੰਦੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਨਾਅਰੇਬਾਜ਼ੀ ਕਰਨ ਲੱਗੇ।

ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਕੋਵਿਡ-19 ਟੀਕਾ ਰਾਜ ਮੰਤਰੀ ਕਮਲੇਸ਼ ਟਾਂਡਾ ਨੂੰ ਲਗਵਾਇਆ ਜਾਵੇ ਅਤੇ ਉਨਾਂ ਦੇ ਪਰਿਵਾਰ ਨੂੰ ਵੀ ਦਿੱਤਾ ਜਾਏ। ਇਸ ਤੋਂ ਬਆਦ ਟੀਕੇ ਦੇ ਨਤੀਜੇ ਵੇਖ ਕੇ ਹੀ ਬਾਕੀ ਲੋਕਾਂ ਨੂੰ ਇਹ ਟੀਕਾ ਦਿੱਤਾ ਜਾਏ। ਕਿਸਾਨਾਂ ਨੇ ਕਿਹਾ ਕਿ ਉਹ ਇਸ ਵੈਕਸੀਨ ਦਾ ਵਿਰੋਧ ਕਰਦੇ ਹਨ ਅਤੇ ਮੰਤਰੀ ਅਨਿਲ ਵਿੱਜ ਨੇ ਵੀ ਟੀਕਾ ਲਵਾਇਆ ਸੀ ਜਿਸ ਮਗਰੋਂ ਉਹ ਕਈ ਦਿਨ ਜ਼ੇਰੇ ਇਲਾਜ ਰਹੇ ਸੀ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਖਿਲਾਫ ਕਈ ਮਹੀਨਿਆਂ ਤੋਂ ਜਾਰੀ ਜੰਗ ਦੌਰਾਨ ਅੱਜ ਭਾਰਤ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦਾ ਆਗਾਜ਼ ਹੋਣ ਜਾ ਰਿਹਾ ਹੈ। ਪਹਿਲੇ ਹੀ ਦਿਨ ਦੇਸ਼ ਦੇ ਤਿੰਨ ਲੱਖ ਸਿਹਤ ਕਰਮਚਾਰੀਆਂ ਨੂੰ ਖੁਰਾਕ ਦਿੱਤੀ ਜਾਵੇਗੀ। ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੁੱਲ 3006 ਟੀਕਾਕਰਣ ਕੇਂਦਰ ਬਣਾਏ ਗਏ ਹਨ।