ਫਰੰਟ ਲਾਇਨ ਨੇ ਵੈਕਸੀਨ ਦਾ ਕੀਤਾ ਵਿਰੋਧ, ਕਿਹਾ- ਜੇ ਕੁਝ ਹੋਇਆ ਤਾਂ ਕੌਣ ਲਵੇਗਾ ਜ਼ਿੰਮੇਵਾਰੀ
ਪਹਿਲਾਂ ਅਸੀਂ ਲਗਾ ਲੈਂਦੇ ਹਾਂ ਕੋਰੋਨਾ ਵੈਕਸੀਨ ਉਸ ਮਗਰੋਂ ਤੁਸੀਂ ਲਗਵਾ ਲੈਣਾ।
ਰੇਵਾੜੀ: ਦੇਸ਼ ਵਿਚ ਦੋ ਕੋਰੋਨਾ ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਭਾਰਤ 'ਚ ਪਹਿਲੇ ਦਿਨ ਤੋਂ ਤਿੰਨ ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਕੋਵਿਡ -19 ਟੀਕਾ ਖੁਰਾਕ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਰ ਕੁਝ ਵਰਕਰ ਵੈਕਸੀਨ ਲਗਵਾ ਰਹੇ ਹਨ ਉਥੇ ਹੀ ਇਸ ਵੈਕਸੀਨ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਇੱਕ ਮਾਮਲਾ ਹਰਿਆਣਾ ਦੇ ਰੇਵਾੜੀ ਤੋਂ ਸਾਹਮਣੇ ਆਇਆ ਹੈ ਜਿਥੇ ਵਿੱਚ ਕਈ ਫਰੰਟ ਲਾਇਨ ਵਰਕਰਾਂ ਨੇ ਕੋਰੋਨਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਫਰੰਟ ਲਾਇਨ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਕੌਣ ਹੋਏਗਾ ਜ਼ਿੰਮੇਦਾਰ। ਇਸ ਮਗਰੋਂ ਸਹਿਤ ਅਧਿਕਾਰੀ ਇਨ੍ਹਾਂ ਫਰੰਟ ਲਾਇਨ ਵਰਕਰਾਂ ਨੂੰ ਸਮਝਾਉਣ ਵਿੱਚ ਲੱਗੇ ਹਨ। ਇਨ੍ਹਾਂ ਫਰੰਟ ਲਾਇਨ ਵਰਕਰਾਂ ਦੇ ਸ਼ੰਕੇ ਦੂਰ ਕਰਨ ਲਈ ਸਹਿਤ ਅਧਿਕਾਰੀਆਂ ਨੇ ਇਹ ਕਿਹਾ ਹੈ ਕਿ ਪਹਿਲਾਂ ਅਸੀਂ ਲਗਾ ਲੈਂਦੇ ਹਾਂ ਕੋਰੋਨਾ ਵੈਕਸੀਨ ਉਸ ਮਗਰੋਂ ਤੁਸੀਂ ਲਗਵਾ ਲੈਣਾ।