ਕਿਸਾਨਾਂ ਵੱਲੋਂ ਭਾਜਪਾ ਵਿਧਾਇਕ ਦਾ ਵਿਰੋਧ, ਵੈਕਸੀਨੇਸ਼ਨ ਸੈਂਟਰ ਤੋਂ ਵੀ ਭਜਾਏ ਹੈਲਥ ਵਰਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਦੇਸ਼ ਵਿਚ ਅੱਜ ਤੋਂ ਕੋਰੋਨਾ ਵੈਕਸੀਨੇਸ਼ਨ ਅਭਿਆਨ ਦੀ ਸ਼ੁਰੂਆਤ ਹੋ ਗਈ...

Lila Ram

ਕੈਥਲ: ਪੂਰੇ ਦੇਸ਼ ਵਿਚ ਅੱਜ ਤੋਂ ਕੋਰੋਨਾ ਵੈਕਸੀਨੇਸ਼ਨ ਅਭਿਆਨ ਦੀ ਸ਼ੁਰੂਆਤ ਹੋ ਗਈ, ਉਥੇ ਹੀ ਹਰਿਆਣਾ ਦੇ ਕੈਥਲ ‘ਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਦੌਰਾਨ ਮੌਕੇ ‘ਤੇ ਆਉਣ ਵਾਲੇ ਸਥਾਨਕ ਬੀਜੇਪੀ ਵਿਧਾਇਕ ਲੀਲਾ ਰਾਮ ਦਾ ਵਿਰੋਧ ਕੀਤਾ ਗਿਆ। ਦਰਅਸਲ, ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਰਾਜ ਨੇਤਾਵਾਂ ਨੂੰ ਲਗਾਈ ਜਾਵੇ।

ਉਸ ਤੋਂ ਬਾਅਦ ਆਮ ਲੋਕਾਂ ਨੂੰ ਲਗਾਈ ਜਾਵੇ। ਇੰਨਾ ਹੀ ਨਹੀਂ, ਪਿੰਡ ਵਾਲਿਆਂ ਨੇ ਕੋਰੋਨਾ ਵੈਕਸੀਨ ਅਤੇ ਹੋਰ ਮੈਡੀਕਲ ਸਮਾਨ ਵਾਪਸ ਮੋੜ ਦਿੱਤਾ ਗਿਆ। ਸਿਹਤ ਕਰਮਚਾਰੀਆਂ ਨੂੰ ਵੀ ਵੈਕਸੀਨੇਸ਼ਨ ਸੈਂਟਰ ਤੋਂ ਭਜਾ ਦਿੱਤਾ। ਜ਼ਿਕਰਯੋਗ ਹੈ ਕਿ ਵਿਧਾਇਕ ਲੀਲਾਰਾਮ ਮੌਕੇ ‘ਤੇ ਨਹੀਂ ਪਹੁੰਚੇ ਪਰ ਪਿੰਡ ਵਾਲਿਆਂ ਨੇ ਮੰਗ ਕੀਤੀ ਹੈ ਕਿ ਸਭ ਤੋਂ ਪਹਿਲਾਂ ਸਥਾਨਕ ਵਿਧਾਇਕ ਲੀਲਾਰਾਮ ਨੂੰ ਹੀ ਇਹ ਵੈਕਸੀਨ ਲਗਾਈ ਜਾਵੇ।

ਜ਼ਿਕਰਯੋਗ ਹੈ ਕਿ ਅੱਜ ਤੋਂ ਦੇਸ਼ ਵਿਚ ਕੋਰੋਨਾ ਵੈਕਸੀਨੇਸ਼ਨ ਅਭਿਆਨ ਦੀ ਸ਼ੁਰੂਆਤ ਹੋ ਰਹੀ ਹੈ। ਸਭ ਤੋਂ ਪਹਿਲਾਂ ਇਕ ਕਰੋੜ 60 ਲੱਖ ਕਰਮਚਾਰੀਆਂ ਨੂੰ ਟੀਕਾ ਲੱਗੇਗਾ ਜੋ ਜਰੂਰੀ ਸੇਵਾਵਾਂ ਨਾਲ ਜੁੜੇ ਹਨ। ਹੈਲਥਕੇਅਰ ਕਰਮਚਾਰੀਆਂ ਤੋਂ ਇਲਾਵਾ 4,31,241 ਸੁਰੱਖਿਆ ਕਰਮਚਾਰੀ, 1,03,66,219 ਸੋਸ਼ਲ ਮੀਡੀਆ/ਰੂਰਲ ਵਾਰਿਅਰਜ਼, 1,05,731 ਪੋਸਟ ਡਿਲੀਵਰੀ ਵਾਰਿਅਰਜ਼ ਸ਼ਾਮਲ ਹਨ।

ਵੈਕਸੀਨੇਸ਼ਨ ਅਭਿਆਨ ਦੇ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਵਿਚ ਕੁੱਲ 3006 ਵੈਕਸੀਨੇਸ਼ਨ ਸੈਂਟਰਜ਼ ਬਣਾਏ ਗਏ ਹਨ। ਪਹਿਲੇ ਦਿਨ ਲਗਪਗ 3 ਲੱਖ ਹੈਲਥ ਕਰਮਚਾਰੀਆਂ ਨੂੰ ਵੈਕਸੀਨ ਲਗਾਈ ਜਾਵੇਗੀ।