ਕੋਰੋਨਾ ਵੈਕਸੀਨ ਕਿਸ ਤਰ੍ਹਾਂ ਲੱਗੇਗੀ ਤੇ ਕਿਹੜੀਆਂ ਗੱਲਾਂ ਹਨ ਜ਼ਰੂਰੀ, ਪੜ੍ਹੋ ਡਿਟੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਮੇਂ ਦੌਰਾਨ, ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 3006 ਟੀਕਾਕਰਣ ਕੇਂਦਰ ਪ੍ਰਧਾਨ ਮੰਤਰੀ ਨਾਲ ਜੁੜੇ ਹੋਏ ਸਨ।

corona

ਨਵੀਂ ਦਿੱਲੀ- ਕੋਵਿਡ -19 ਵਿਰੁੱਧ ਭਾਰਤ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ਨੀਵਾਰ ਨੂੰ ਭਾਰਤ ਵਿੱਚ ਸ਼ੁਰੂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਸ਼ੁਰੂਆਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ। ਇਸ ਸਮੇਂ ਦੌਰਾਨ, ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 3006 ਟੀਕਾਕਰਣ ਕੇਂਦਰ ਪ੍ਰਧਾਨ ਮੰਤਰੀ ਨਾਲ ਜੁੜੇ ਹੋਏ ਸਨ।  ਮੋਦੀ ਨੇ ਦਵਾਈ ਦੇ ਨਾਲ ਨਾਲ ਸਖਤੀ ਦਾ ਨਾਅਰਾ ਦਿੰਦਿਆਂ ਕਿਹਾ ਕਿ ਟੀਕੇ ਦੀਆਂ ਦੋ ਖੁਰਾਕਾਂ ਬਹੁਤ ਜ਼ਰੂਰੀ ਹਨ।

ਇਸ ਦੇ ਨਾਲ ਹੀ ਉਨ੍ਹਾਂ ਲਾਪਰਵਾਹੀਆਂ ਨੂੰ ਚੇਤਾਵਨੀ ਦਿੰਦੇ ਹੋਏ ਅਪੀਲ ਕੀਤੀ ਕਿ ਸਾਨੂੰ ਹੁਣ ਆਪਣਾ ਵਤੀਰਾ ਨਹੀਂ ਬਦਲਣਾ ਚਾਹੀਦਾ। ਮਾਸਕ ਪਹਿਨਣਾ ਅਤੇ ਸਮਾਜਕ ਦੂਰੀਆਂ ਦਾ ਪਾਲਣ ਕਰਨਾ ਹੈ। ਇਸ ਕੋਰੋਨਾ ਕਾਲ 'ਚ ਦੇਸ਼ ਦਾ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ। 

ਵੈਕਸੀਨ ਲਾਉਣ ਦੀ ਪ੍ਕਿਰਿਆ--

1. ਵੈਕਸੀਨ ਸੈਂਟਰ 'ਤੇ ਵੈਕਸੀਨ ਅਫਸਰ ਵਨ ਦੀ ਭੂਮਿਕਾ ਹੋਵੇਗੀ। ਉਹ ਤੁਹਾਡਾ ਰਜਿਸਟ੍ਰੇਸ਼ਨ ਚੈੱਕ ਕਰਕੇ ਤੈਅ ਕਰੇਗਾ ਕਿ ਤਹਾਨੂੰ ਭੇਜਿਆ ਜਾਵੇ ਜਾਂ ਨਹੀਂ। ਜੇਕਰ ਤੁਸੀਂ ਇਸ ਜਾਂਚ ਵਿਚ ਪਾਸ ਹੋ ਗਏ ਤਾਂ ਤਹਾਨੂੰ ਅਗਲੇ ਅਧਿਕਾਰੀ ਕੋਲ ਭੇਜਿਆ ਜਾਵੇਗਾ। 

2. ਇਸ ਤੋਂ ਬਾਅਦ ਵੈਕਸੀਨ ਅਫਸਰ 2 ਤੁਹਾਡੇ ਆਧਾਰ ਕਾਰਡ ਦੀ ਜਾਂਚ ਕਰੇਗਾ। ਕੀ ਤੁਸੀਂ ਓਹੀ ਵਿਅਕਤੀ ਹੋ ਜਾਂ ਨਹੀਂ? ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਪੈਨਕਾਰਡ, ਡ੍ਰਾਇਵਿੰਗ ਲਾਇਸੰਸ, ਪਾਸਪੋਰਟ ਦੀ ਕਾਪੀ ਦਿਖਾਉਣੀ ਹੋਵੇਗੀ ਤੇ ਜੇਕਰ ਇਹ ਵੀ ਨਹੀਂ ਤਾਂ ਤਹਾਨੂੰ ਸਰਵਿਸ ਆਈਕਾਰਡ ਦਿਖਾਉਣਾ ਹੋਵੇਗਾ। 

3. ਜੇਕਰ ਇਹ ਵੀ ਨਹੀਂ ਤਾਂ ਤਹਾਨੂੰ ਉਸ ਸੰਸਥਾ ਵੱਲੋਂ ਚਿੱਠੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਵੈਕਸੀਨੇਟਰ ਅਫਸਰ ਤਹਾਨੂੰ ਵੈਕਸੀਨ ਲਾਵੇਗਾ। 

4. ਵੈਕਸੀਨ ਸੈਂਟਰ 'ਤੇ ਦੋ ਹੋਰ ਅਧਿਕਾਰੀ ਹੋਣਗੇ। ਜਿੰਨ੍ਹਾਂ ਦੀ ਜ਼ਿੰਮੇਵਾਰੀ ਵੇਟਿੰਗ ਏਰੀਆ 'ਚ ਲੋਕਾਂ ਨੂੰ ਬਿਠਾਉਣ, ਵੈਕਸੀਨ ਲੱਗੇ ਲੋਕਾਂ ਨੂੰ ਕੋਈ ਰੀਐਕਸ਼ਨ ਤਾਂ ਨਹੀਂ ਹੋਇਆ ਜਾਂ ਕੋਈ ਦਿੱਕਤ ਤਾਂ ਨਹੀਂ ਆਈ, ਅੱਧੇ ਘੰਟੇ ਤਕ ਇਹ ਸਭ ਦੇਖਣਗੇ। ਇਸ ਤੋਂ ਬਾਅਦ ਜਿੰਨ੍ਹਾਂ ਨੂੰ ਵੈਕਸੀਨ ਲੱਗੀ ਹੈ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।