ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਲਈ ਹਾਨੀਕਾਰਕ ਹੈ - ਰਾਹੁਲ ਗਾਂਧੀ 

ਏਜੰਸੀ

ਖ਼ਬਰਾਂ, ਰਾਸ਼ਟਰੀ

' ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਬੇਰੁਜ਼ਗਾਰੀ ਲਈ ਵੀ ਇਹ ਨਫ਼ਰਤ ਹੀ ਜ਼ਿੰਮੇਵਾਰ ਹੈ'

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ’ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕੀਤੀ ਜਾ ਰਹੀ ਨਫ਼ਰਤ ਭਰੀ ਸਿਆਸਤ ਦੇਸ਼ ਲਈ ਹਾਨੀਕਾਰਕ ਹੈ।  

ਰਾਹੁਲ ਗਾਂਧੀ ਨੇ ਐਤਵਾਰ ਯਾਨੀ ਅੱਜ ਇੱਕ ਟਵੀਟ ਕੀਤਾ ਅਤੇ ਲਿਖਿਆ, ''ਮੈਂ ਵੀ ਇਹੀ ਮੰਨਦਾ ਹਾਂ ਕਿ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਬੇਰੁਜ਼ਗਾਰੀ ਲਈ ਵੀ ਇਹ ਨਫ਼ਰਤ ਹੀ ਜ਼ਿੰਮੇਵਾਰ ਹੈ। ਦੇਸ਼ ਅਤੇ ਵਿਦੇਸ਼ ਦੇ ਉਦਯੋਗ ਸਮਾਜਿਕ ਸ਼ਾਂਤੀ ਤੋਂ ਬਿਨ੍ਹਾਂ ਨਹੀਂ ਚੱਲ ਸਕਦੇ। ਰੋਜ਼ ਆਪਣੇ ਆਲੇ-ਦੁਆਲੇ ਵੱਧ ਰਹੀ ਇਸ ਨਫ਼ਰਤ ਨੂੰ ਭਾਈਚਾਰੇ ਨਾਲ ਹਰਾਵਾਂਗੇ- ਕੀ ਤੁਸੀਂ ਮੇਰੇ ਨਾਲ ਹੋ?
#NoHate''