UP : ਟਿਕਟ ਨਾ ਮਿਲਣ ਤੋਂ ਨਾਰਾਜ਼ SP ਨੇਤਾ ਨੇ ਕੀਤੀ ਆਤਮਹੱਤਿਆ ਕਰਨ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਲੀਗੜ੍ਹ ਤੋਂ ਮੰਗ ਰਹੇ ਸਨ ਸੀਟ

Aditya Thakur

 

ਲਖਨਊ: ਯੂ. ਪੀ. ਚੋਣਾਂ ਦੀਆਂ ਤਰੀਕਾਂ ਦੇ ਐੈਲਾਨ ਤੋਂ ਬਾਅਦ ਪਾਰਟੀ ਵਿਚ ਟਿਕਟਾਂ ਨੂੰ ਲੈ ਕੇ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਠਾਕੁਰ ਨੇ ਲਖਨਊ ਵਿੱਚ ਐਸਪੀ ਦਫ਼ਤਰ ਦੇ ਬਾਹਰ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਠਾਕੁਰ ਅਲੀਗੜ੍ਹ ਦਾ ਰਹਿਣ ਵਾਲਾ ਹੈ। ਆਦਿਤਿਆ ਠਾਕੁਰ ਅਲੀਗੜ੍ਹ ਤੋਂ ਸਪਾ ਦੀ ਟਿਕਟ ਮੰਗ ਰਹੇ ਸਨ ਪਰ ਟਿਕਟ ਨਾ ਮਿਲਣ ’ਤੇ ਉਸ ਨੇ ਐਸਪੀ ਦਫ਼ਤਰ ਦੇ ਬਾਹਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ ਸਮਾਜਵਾਦੀ ਪਾਰਟੀ ਦੇ ਨੇਤਾ ਆਦਿਤਿਆ ਠਾਕੁਰ ਅੱਜ ਸਵੇਰੇ (ਐਤਵਾਰ) ਲਖਨਊ ਸਥਿਤ ਪਾਰਟੀ ਦਫ਼ਤਰ ਦੇ ਬਾਹਰ ਪਹੁੰਚੇ। ਫਿਰ ਉਹਨਾਂ ਨੇ ਖੁਦ 'ਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਲੋਕਾਂ ਨੇ ਆਦਿਤਿਆ ਠਾਕੁਰ ਨੂੰ ਫੜ ਲਿਆ ਅਤੇ ਅੱਗ ਲਗਾਉਣ ਤੋਂ ਰੋਕ ਦਿੱਤਾ।

ਲਖਨਊ ਵਿੱਚ ਸਪਾ ਦਫ਼ਤਰ ਦੇ ਬਾਹਰ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤੇ ਹਨ ਪਰ ਫਿਰ ਵੀ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਤੋਂ ਉਹ ਬਹੁਤ ਨਾਰਾਜ਼ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਪਾ ਨੇਤਾ ਅਦਿੱਤਿਆ ਠਾਕੁਰ ਰੋਂਦੇ ਹੋਏ ਨਜ਼ਰ ਆਏ।