ਪੁਲਵਾਮਾ ਹਮਲੇ ਵਿਰੁਧ ਜੰਮੂ 'ਚ ਵਿਆਪਕ ਪ੍ਰਦਰਸ਼ਨਾਂ ਤੋਂ ਬਾਅਦ ਕਰਫ਼ਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ 'ਚ ਅਤਿਵਾਦੀ ਹਮਲੇ ਨੂੰ ਲੈ ਕੇ ਹੋਏ ਵਿਆਪਕ ਪ੍ਰਦਰਸ਼ਨ ਅਤੇ ਪੱਥਰਬਾਜ਼ੀ ਸਮੇਤ ਅੱਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਜੰਮੂ ਸ਼ਹਿਰ 'ਚ.....

Curfew in J & K

ਜੰਮੂ : ਪੁਲਵਾਮਾ 'ਚ ਅਤਿਵਾਦੀ ਹਮਲੇ ਨੂੰ ਲੈ ਕੇ ਹੋਏ ਵਿਆਪਕ ਪ੍ਰਦਰਸ਼ਨ ਅਤੇ ਪੱਥਰਬਾਜ਼ੀ ਸਮੇਤ ਅੱਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਜੰਮੂ ਸ਼ਹਿਰ 'ਚ ਸ਼ੁਕਰਵਾਰ ਨੂੰ ਕਰਫ਼ਿਊ ਲਾ ਦਿਤਾ ਗਿਆ ਅਤੇ ਫ਼ੌਜ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਫ਼ਲੈਗ ਮਾਰਚ ਕੀਤਾ। ਇਸ ਹਮਲੇ 'ਚ ਸੀ.ਆਰ.ਪੀ.ਐਫ਼. ਦੇ 40 ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਜੰਮੂ 'ਚ ਅਹਿਤਿਆਤੀ ਉਪਾਅ ਵਜੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ। ਸ਼ਹਿਰ 'ਚ ਬੰਦ ਦੌਰਾਨ ਭੜਕੇ ਲੋਕਾਂ ਨੇ ਕਰਫ਼ਿਊ ਨੂੰ ਤੋੜਦਿਆਂ ਇਸ ਅਤਿਵਾਦੀ ਹਮਲੇ ਵਿਰੁਧ ਰੈਲੀਆਂ ਕੱਢੀਆਂ।

ਪੁਲਿਸ ਨੇ ਰੈਜ਼ੀਡੈਂਸੀ ਰੋਡ, ਕੱਚੀ ਛਾਉਣੀ ਅਤੇ ਡੋਗਰਾ ਹਾਲ ਖੇਤਰਾਂ 'ਚ ਲੋਕਾਂ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕਰਨਾ ਪਿਆ। ਗੁੱਜਰਨਗਰ ਇਲਾਕੇ 'ਚ ਪੰਜ ਗੱਡੀਆਂ ਨੂੰ ਅੱਗ ਲਾ ਦਿਤੀ ਗਈ।