ਪੁਲਵਾਮਾ ਹਮਲੇ 'ਤੇ ਬੋਲਿਆ ਪਾਕਿ, ਇਸ 'ਚ ਸਾਡਾ ਕੋਈ ਹੱਥ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅਤਿਵਾਦੀ ਹਮਲਾ 'ਗੰਭੀਰ ਚਿੰਤਾ ਦਾ ਵਿਸ਼ਾ' ਹੈ.....

Prime Minister of Pakistan Imraan Khan

ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅਤਿਵਾਦੀ ਹਮਲਾ 'ਗੰਭੀਰ ਚਿੰਤਾ ਦਾ ਵਿਸ਼ਾ' ਹੈ। ਪਾਕਿਸਤਾਨ ਨੇ ਕਿਹਾ ਅਸੀਂ ਬਿਨਾਂ ਕਿਸੇ ਜਾਂਚ ਦੇ ਹਮਲੇ ਦਾ ਸਬੰਧ ਪਾਕਿਸਤਾਨ ਨਾਲ ਜੋੜਨ 'ਤੇ ਭਾਰਤੀ ਮੀਡੀਆ ਅਤੇ ਸਰਕਾਰ ਦੇ ਕਿਸੇ ਵੀ ਦੋਸ਼ ਨੂੰ ਖਾਰਜ ਕਰਦੇ ਹਾਂ। ਹਮਲੇ ਤੋਂ ਕਈ ਘੰਟਿਆਂ ਦੀ ਚੁੱਪੀ ਮਗਰੋਂ ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਹਿੰਸਾ ਦੀ ਕਾਰਵਾਈ ਦੀ ਹਮੇਸ਼ਾ ਨਿੰਦਾ ਕੀਤੀ ਹੈ।

ਉਸ ਨੇ ਕਿਹਾ ਕਿ ਅਸੀਂ ਬਗ਼ੈਰ ਕਿਸੇ ਜਾਂਚ ਤੋਂ ਹਮਲੇ ਦਾ ਸਬੰਧ ਪਾਕਿਸਤਾਨ ਨਾਲ ਜੋੜਨ ਦੇ ਭਾਰਤੀ ਮੀਡੀਆ ਅਤੇ ਸਰਕਾਰ ਦੀ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕਰਦੇ ਹਾਂ। ਉਧਰ ਭਾਰਤ ਨੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਗੁਆਂਢੀ ਦੇਸ਼ ਨੂੰ ਅਤਿਵਾਦੀਆਂ ਨੂੰ ਸਹਿਯੋਗ ਦੇਣਾ ਬੰਦ ਕਰਨ ਅਤੇ ਉਸ ਦੀ ਜ਼ਮੀਨ ਤੋਂ ਚਲ ਰਹੇ ਅਤਿਵਾਦੀ ਟਿਕਾਣਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।  (ਏਜੰਸੀਆਂ)