ਧਾਰਮਕ ਰਿਵਾਇਤਾਂ ਦਾ 'ਸਨਮਾਨ' ਕਰਨਾ ਚਾਹੀਦੈ : ਸਮਰਿਤੀ ਈਰਾਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਬਰੀਮਾਲਾ ਮੰਦਰ 'ਚ ਰਜਸਵੱਲਾ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਸਬੰਧੀ ਚਲ ਰਹੇ ਵਿਵਾਦ ਦੌਰਾਨ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਸ਼ੁਕਰਵਾਰ ਨੂੰ ਕਿਹਾ ਕਿ.....

Smriti Irani

ਨਵੀਂ ਦਿੱਲੀ : ਸਬਰੀਮਾਲਾ ਮੰਦਰ 'ਚ ਰਜਸਵੱਲਾ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਸਬੰਧੀ ਚਲ ਰਹੇ ਵਿਵਾਦ ਦੌਰਾਨ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਧਾਰਮਕ ਰਿਵਾਇਤਾਂ ਦਾ 'ਸਨਮਾਨ' ਕੀਤਾ ਜਾਣਾ ਚਾਹੀਦਾ ਹੈ ਅਤੇ ਜੇਕਰ ਕੋਈ 'ਸਿਰਫ਼ ਸੁਰਖ਼ੀਆਂ ' ਬਣਾਉਣ ਲਈ ਇਸ ਦਾ ਉਲੰਘਨ ਕਰਦਾ ਹੈ ਤਾਂ ਉਹ ਦੇਸ਼ ਦੀ ਵੰਨ ਸੁਵੰਨਤਾ ਨੂੰ ਵੱਡਾ ਨੁਕਸਾਨ ਪਹੁੰਚਾਉਂਦਾ ਹੈ। ਕੇਂਦਰੀ ਮੰਤਰੀ ਦਿੱਲੀ ਯੂਨੀਵਰਸਟੀ ਦੇ ਇਕ ਪ੍ਰੋਗਰਾਮ ਦੌਰਾਨ ਸਬਰੀਮਲਾ ਮੁੱਦੇ ਸਬੰਧੀ ਪੁਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੀ ਸੀ। ਈਰਾਨੀ ਤੋਂ ਉਸ ਦੀ ਹਾਲੀਆ ਟਿੱਪਣੀ ਸਬੰਧੀ ਸਵਾਲ ਕੀਤਾ ਗਿਆ ਸੀ,

ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੂਜਾ ਦਾ ਅਧਿਕਾਰ ਮਤਲਬ ਅਨਾਦਰ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ, ''ਮੈਂ ਨਿੱਜੀ ਤਜ਼ੁਰਬੇ ਦੇ ਆਧਾਰ 'ਤੇ ਬੋਲਦੀ ਹਾਂ ਅਤੇ ਮੈਂ ਇਹ ਗੱਲ ਜਨਤਕ ਟਿੱਪਣੀ ਕਰਦਿਆਂ ਹੋਇਆ ਵੀ ਕਹੀ। ਮੇਰਾ ਵਿਆਹ ਪਾਰਸੀ ਵਿਅਕਤੀ ਨਾਲ ਹੋਇਆ ਹੈ ਅਤੇ ਕਾਨੂੰਨ ਅਨੁਸਾਰ ਮੈਨੂੰ 'ਫ਼ਾਇਰ ਟੈਮਪਲ' (ਪਾਰਸੀ ਭਾਈਚਾਰੇ ਦਾ ਪੂਜਾ ਸਥਾਨ) ਵਿਚ ਨਹੀਂ ਜਾਣ ਦਿਤਾ ਜਾਂਦਾ ਅਤੇ ਕਾਨੂੰਨ ਤੋਂ ਇਥੇ ਮਤਲਬ ਸੰਵਿਧਾਨ ਤੋਂ ਨਹੀਂ ਹੈ, ਇਸ ਦਾ ਮਤਲਬ ਧਾਰਮਕ ਰਿਵਾਇਤਾਂ ਤੋਂ ਹੈ।'' (ਪੀਟੀਆਈ)