ਅਮਰੀਕਾ ਨੇ ਪਾਕਿਸਤਾਨ ਵਲੋਂ ਅਤਿਵਾਦੀ ਸੰਗਠਨਾਂ ਦੀ ਆਰਥਿਕ ਸਹਾਇਤਾ ਰੋਕਣ ਲਈ ਆਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਆਤਿਵਾਦੀ ਸੰਗਠਨਾਂ ਤੇ ਉਨ੍ਹਾਂ...

Donald Trump

ਵਾਸ਼ਿੰਗਟਨ : ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਆਤਿਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਆਕਾਵਾਂ ਦੇ ਆਮਦਨ ਸਰੋਤਾਂ ਤੇ ਬਿਨਾਂ ਕਿਸੇ ਦੇਰੀ ਤੋਂ ਰੋਕ ਲਗਾਵੇ। ਪੁਲਵਾਮਾ ਹਮਲੇ ਦੀ ਜ਼ਿੰਮੇਦਾਰੀ ਆਤਿਵਾਦੀ ਗੁਟ ਜੈਸ਼-ਏ-ਮੁਹੰਮਦ ਨੇ ਲਈ ਹੈ,

ਅਮਰੀਕਾ  ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿਚ ਆਤਿਵਾਦੀ ਗੁਟ ਜੈਸ਼-ਏ-ਮੁਹੰਮਦ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਸੰਭਾਵਿਕ ਹਮਲੇ ਨੂੰ ਰੋਕਣ ਦੀ ਕਾਰਵਾਈ ਦਾ ਪੂਰਾ ਸਮਰਥਨ ਕਰੇਗਾ। ਜੈਸ਼-ਏ-ਮੁਹੰਮਦ ਨੇ ਜੰਮੂ - ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਵੀਰਵਾਰ ਨੂੰ ਹੋਏ ਆਤਿਵਾਦੀ ਹਮਲੇ ਦੀ ਜ਼ਿੰਮੇਦਾਰੀ ਲਈ ਹੈ।ਹਮਲੇ ਵਿਚ ਲਗਪਗ 40 ਜਵਾਨ ਸ਼ਹੀਦ ਹੋਏ ਤੇ ਪੰਜ ਗੰਭੀਰ ਰੂਪ ਵਿਚ ਜਖ਼ਮੀ ਹਨ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, “ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਨੂੰ 2002 ਵਿਚ ਗੈਰਕਾਨੂੰਨੀ ਘੋਸ਼ਿਤ ਕੀਤਾ ਸੀ ਹਾਲਾਂਕਿ ਇਹ ਸੰਗਠਨ ਹੁਣ ਵੀ ਪਾਕਿਸਤਾਨ ਵਿਚ ਸਰਗਰਮ ਹੈ ,ਅਮਰੀਕਾ  ਨੇ ਦਸੰਬਰ 2001 ਵਿਚ ਜੈਸ਼ ਨੂੰ ਵਿਦੇਸ਼ੀ ਆਤਿਵਾਦੀ ਸੰਗਠਨ ਘੋਸ਼ਿਤ ਕੀਤਾ ਸੀ ਤੇ ਅਸੀ ਭਵਿੱਖ ਵਿਚ ਉਸਦੇ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਨੂੰ ਰੋਕਣ ਦੀ ਕਾਰਵਾਈ ਦਾ ਪੂਰਾ ਸਮਰਥਨ ਕਰਾਂਗੇ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਸਾਲ 2001 ਵਿਚ ਜੈਸ਼ ਨੂੰ ਆਪਣੀ 1267 ਆਈ.ਐੱਸ.ਆਈ.ਐਨ(ਦਾਏਸ਼) ਤੇ ਅਲਕਾਇਦਾ ਪ੍ਰਤੀਬੰਧਿਤ ਸੂਚੀ ਵਿਚ ਪਾਇਆ ਸੀ ਬੁਲਾਰੇ ਨੇ ਇੱਕ ਸਵਾਲ ਦੇ ਜਵਾਬ ਵਿਚ ਆਖਿਆ

ਕਿ ਅਸੀ ਪਾਕਿਸਤਾਨ ਵਲੋਂ ਉਂਮੀਦ ਕਰਦੇ ਹਾਂ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਦੇ ਤਹਿਤ ਆਤਿਵਾਦੀਆਂ ਨੂੰ ਪਨਾਹ ’ਤੇ ਸਮਰਥਨ ਨਾ ਦੇਣ ਤੇ ਆਪਣੀ ਜ਼ਿੰਮੇਵਾਰੀਆਂ ਪੂਰੀਆਂ ਕਰੇ ‘ਯੂ.ਐਨ.ਐੱਸ.ਸੀ. ਦੀ 1267 ਪ੍ਰਤੀਬੰਧ ਸੂਚੀ ਵਿਚ ਸ਼ਾਮਿਲ ਲੋਕਾਂ ਤੇ ਸੰਗਠਨਾਂ ਦੇ ਵਿਤ ਪੋਸ਼ਣ ਸਰੋਤਾਂ, ਹੋਰ ਵਿੱਤੀ ਸੰਪਤੀ ‘ਤੇ ਆਰਥਿਕ ਸਾਧਨਾਂ ਨੂੰ ਤੁਰੰਤ ਜਬਤ ਕਰੇ।ਅਧਿਕਾਰੀ ਨੇ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਅਮਰੀਕਾ ਦੇ ਇਸ ਮਾਮਲੇ ਨੂੰ ਪਾਕਿਸਤਾਨੀ ਅਗਵਾਈ ਦੇ ਸਮਕਸ਼ ਚੁੱਕਣ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ।

ਸੋਸ਼ਲ ਮੀਡੀਆ ਤੇ ਵੱਖਰੇ ਬਿਆਨਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਆਤਿਵਾਦੀ ਸੰਗਠਨਾਂ ਨੂੰ ਸੁਰੱਖਿਅਤ ਥਾਂ ਤੇ ਸਮਰਥਨ ਨਾ ਦੇਣ ਦੀ ਅਪੀਲ ਕੀਤੀ ਹੈ। ਬੁਲਾਰੇ ਨੇ ਪੁਲਵਾਮਾ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਦੁਆਰਾ ਜੈਸ਼-ਏ-ਮੁਹੰਮਦ ਪ੍ਰਮੁੱਖ ਮਸੂਦ ਅਜਹਰ ਨੂੰ ਸੰਸਾਰਿਕ ਆਤਿਵਾਦੀਆਂ ਦੀ ਸੂਚੀ ਵਿਚ ਪਾਉਣ ਦੀ ਭਾਰਤ ਦੀ ਅਪੀਲ ਦਾ ਸਮਰਥਨ ਕਰਣ ਤੋਂ ਚੀਨ ਦੇ ਫਿਰ ਮਨਾਹੀ ਕਰਨ ਦੇ ਕਦਮ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਬੁਲਾਰੇ ਨੇ ਕਿਹਾ ਕਿ ਮਸੂਦ ਅਜਹਰ ਤੇ ਜੈਸ਼-ਏ-ਮੁਹੰਮਦ ਬਾਰੇ ਸਾਡੀ ਰਾਏ ਸਾਰਿਆਂ ਨੂੰ ਪਤਾ… ਹੈ ,ਜੈਸ਼ ਕਈ ਆਤਿਵਾਦੀ ਹਮਲਿਆਂ ਦਾ ਜ਼ਿੰਮੇਵਾਰ ਹੈ ਤੇ ਨਾਲ ਹੀ  ਖੇਤਰੀ ਸਥਿਰਤਾ ਲਈ ਖ਼ਤਰਾ ਵੀ ਹੈ “ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਪ੍ਰਤੀਬੰਧ ਕਮੇਟੀ ਸਲਾਹ ਮਸ਼ਵਰੇ ਗੁਪਤ ਹਨ,ਇਸ ਲਈ ਅਸੀ ਵਿਸ਼ੇਸ਼ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ…”