ਰੱਖਿਆ ਮੰਤਰੀ ਨੇ ਲਾਂਚ ਕੀਤੀ E-Chhawani portal, 20 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਲਾਭ
ਇਹ ਈ _ਛਾਵਣੀ ਪੋਰਟਲ ਦੇਸ਼ ਦੀਆਂ 62 ਕੰਟੋਨਮੈਂਟਸ ਬੋਰਡਜ਼ ਵਿੱਚ ਮਿਉਂਸਿਪਲ ਸਹੂਲਤਾਂ ਲੋਕਾਂ ਤੱਕ ਦੀ ਪਹੁੰਚਾਣ ਦਾ ਕੰਮ ਕਰੇਗਾ।
ਨਵੀਂ ਦਿੱਲੀ- ਆਰਥਿਕਤਾ ਦੇ ਲਿਹਾਜ਼ ਨਾਲ, ਭਾਰਤ ਪੂਰੀ ਦੁਨੀਆ ਲਈ ਸੰਭਾਵਨਾਵਾਂ ਵਾਲਾ ਦੇਸ਼ ਬਣ ਗਿਆ ਹੈ। ਚਾਹੇ ਇਹ ਰੱਖਿਆ, ਅਰਥ ਵਿਵਸਥਾ, ਖੇਤੀਬਾੜੀ, ਵਪਾਰ ਜਾਂ ਆਈ ਟੀ ਖੇਤਰ ਹੋਵੇ, ਵਿਸ਼ਵ ਭਾਰਤ ਦਾ ਨਵਾਂ ਅਕਸ ਵੇਖ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ ਬਾਰੇ ਪਹਿਲਾਂ ਦੀ ਧਾਰਨਾ ਬਦਲ ਗਈ ਹੈ, ਇਹ ਗੱਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਕਸ਼ਾ ਸੰਪਦਾ ਭਵਨ ਵਿਖੇ ਆਯੋਜਿਤ ਈ-ਛਾਉਣੀ ਪੋਰਟਲ ਦੇ ਉਦਘਾਟਨ ਸਮਾਰੋਹ ਦੌਰਾਨ ਕਹੀ।
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਈ _ਛਾਵਣੀ ਪੋਰਟਲ ਦਾ ਉਦਘਾਟਨ ਅੱਜ ਦਿੱਲੀ ਵਿਖੇ ਕੀਤਾ ਗਿਆ। ਇਹ ਈ _ਛਾਵਣੀ ਪੋਰਟਲ ਦੇਸ਼ ਦੀਆਂ 62 ਕੰਟੋਨਮੈਂਟਸ ਬੋਰਡਜ਼ ਵਿੱਚ ਮਿਉਂਸਿਪਲ ਸਹੂਲਤਾਂ ਲੋਕਾਂ ਤੱਕ ਦੀ ਪਹੁੰਚਾਣ ਦਾ ਕੰਮ ਕਰੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ ਖੁਆਰੀ ਦੀ ਬਜਾਏ ਘਰ ਬੈਠਿਆਂ ਹੀ ਸਮੇਂ ਸਿਰ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਇਸ ਪੋਰਟਲ ਦੇ ਉਦਘਾਟਨ ਨਾਲ 20 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।
ਇਸ ਦੀ ਜਾਣਕਾਰੀ ਫਿਰੋਜ਼ਪੁਰ ਕੰਟੋਨਮੈਂਟ ਬੋਰਡ ਦੀ ਸੀ ਈ ਓ ਪ੍ਰੋਮਿਲਾ ਜੈਸਵਾਲ ਨੇ ਦਿੱਤੀ। ਸੀ ਈ ਓ ਪ੍ਰੋਮਿਲਾ ਜੈਸਵਾਲ ਨੇ ਦੱਸਿਆ ਕਿ ਪ੍ਰੋਜੈਕਟ ਦੇ ਉਦਘਾਟਨ ਸਮੇਂ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਡਾ: ਅਜੈ ਕੁਮਾਰ ਅਤੇ ਡਾਇਰੈਕਟਰ ਜਨਰਲ ਡਿਫੈਂਸ ਐਸਟੇਟ ਸ੍ਰੀਮਤੀ. ਦੀਪਾ ਬਾਜਵਾ ਵੀ ਮੌਜੂਦ ਸਨ।