ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੇ ਮਨਾਈ ਬਸੰਤ ਪੰਚਮੀ, ਕਿਹਾ-'ਹੋਲੀ ਵੀ ਇੱਥੇ ਹੀ ਮਨਾਵਾਂਗੇ'
ਅੱਜ ਸਾਰੇ ਕਿਸਾਨ ਮਾਂ ਸਰਸਵਤੀ ਦੀ ਪੂਜਾ ਕਰ ਰਹੇ ਹਨ। ਕਿਸਾਨ ਇਸ ਵਾਰ ਹੋਲੀ ਵੀ ਇੱਥੇ ਮਨਾਉਣਗੇ, ਇਸ ਲਈ ਤਿਆਰੀਆਂ ਵੀ ਚੱਲ ਰਹੀਆਂ ਹਨ।"
ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ। ਅੱਜ ਪੂਰੇ ਦੇਸ਼ ਭਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਿਚਾਲੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ ਪਰ ਇਸ ਵਾਰ ਬਸੰਤ ਪੰਚਮੀ ਮੌਕੇ ਗਾਜ਼ੀਪੁਰ ਬਾਰਡਰ ਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਹਵਨ ਅਤੇ ਪੂਜਾ ਅਰਚਨਾ ਕੀਤੀ।
ਭਾਰਤੀ ਕਿਸਾਨ ਯੂਨੀਅਨ ਦੇ ਇੱਕ ਨੇਤਾ ਨੇ ਦੱਸਿਆ, "ਅੱਜ ਸਾਰੇ ਕਿਸਾਨ ਮਾਂ ਸਰਸਵਤੀ ਦੀ ਪੂਜਾ ਕਰ ਰਹੇ ਹਨ। ਕਿਸਾਨ ਇਸ ਵਾਰ ਹੋਲੀ ਵੀ ਇੱਥੇ ਮਨਾਉਣਗੇ, ਇਸ ਲਈ ਤਿਆਰੀਆਂ ਵੀ ਚੱਲ ਰਹੀਆਂ ਹਨ।"
ਜ਼ਿਕਰਯੋਗ ਹੈ ਕਿ 18 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ 'ਚ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਰੋਕੋ ਐਕਸ਼ਨ 'ਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ। ਸਾਰੇ ਭਾਰਤ ਵਿੱਚ ਅਮਨ- ਸ਼ਾਂਤੀ ਨਾਲ ਭਰਪੂਰ ਹੁੰਗਾਰਾ ਦੇਣ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇਸਰਕਾਰ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਪੁਲਿਸ ਦੁਆਰਾ ਕੀਤੀ ਗਈ ਤਾਕਤ ਦੀ ਬੇਤੁਕੀ ਦੁਰਵਰਤੋਂ ਬਾਰੇ ਨਿਖੇਧੀ ਕੀਤੀ ਹੈ।