ਸੰਤ ਰਵਿਦਾਸ ਜਯੰਤੀ ਮੌਕੇ ਰਾਹੁਲ ਗਾਂਧੀ ਤੇ ਪ੍ਰਿਯਕਾ ਗਾਂਧੀ ਨੇ ਕੀਤੀ ਲੰਗਰ ਦੀ ਸੇਵਾ
ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ 645ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ
ਵਾਰਾਣਸੀ : ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ 645ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵਾਰਾਣਸੀ ਵਿਖੇ ਰਵਿਦਾਸ ਜੀ ਦੇ ਜਨਮ ਅਸਥਾਨ 'ਤੇ ਮੱਥਾ ਟੇਕ ਕੇ ਸ਼ਰਧਾ ਭੇਂਟ ਕੀਤੀ।
ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੋਵੇਂ ਇਕੱਠੇ ਗੋਵਰਧਨ ਸਥਿਤ ਸੰਤ ਸ੍ਰਿਮੋਣੀ ਰਵੀਦਾਸ ਜੀ ਦੇ ਜਨਮ ਅਸਥਾਨ 'ਤੇ ਪਹੁੰਚੇ ਮੱਥਾ ਟੇਕਿਆ। ਦੋਵਾਂ ਨੇ ਲੰਗਰ ਦੀ ਸੇਵਾ ਕੀਤੀ ਤੇ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਰਾਣਸੀ ਵਿਖੇ ਰਵੀਦਾਸ ਜੀ ਦੇ ਜਨਮ ਅਸਥਾਨ 'ਤੇ ਪੁੱਜੇ ਸਨ ਅਤੇ ਮੱਥਾ ਟੇਕਦੇ ਹੋਏ ਗੁਰੂ ਰਵੀਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਰਵੀਦਾਸ ਮੰਦਰ ਵਿੱਚ ਛੈਣੇ-ਢੋਲਕੀ ਨਾਲ ਕੀਰਤਨ ਵਿੱਚ ਭਾਗ ਲੈ ਕੇ ਆਪਣੀ ਸ਼ਰਧਾ ਭੇਂਟ ਕੀਤੀ ਅਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ।