ਇੱਕ ਹੋਰ ਕਤਲ : ਪ੍ਰੇਮੀ ਨੇ ਮਾਰ ਕੇ ਝਾੜੀਆਂ 'ਚ ਸੁੱਟੀ ਵਿਆਹੁਤਾ ਪ੍ਰੇਮਿਕਾ ਦੀ ਲਾਸ਼
ਮ੍ਰਿਤਕ ਔਰਤ ਪ੍ਰੇਮੀ 'ਤੇ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ
ਨਵੀਂ ਮੁੰਬਈ - ਕੋਪਰਖੈਰਣੇ ਵਿੱਚ ਇੱਕ ਰਿਹਾਇਸ਼ੀ ਸੁਸਾਇਟੀ ਦੇ ਇੱਕ 40 ਸਾਲਾ ਚੌਕੀਦਾਰ ਨੂੰ ਇੱਕ ਵਿਆਹੁਤਾ ਔਰਤ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਉਸ ਦੇ ਪ੍ਰੇਮ ਸੰਬੰਧ ਸਨ ਅਤੇ ਮ੍ਰਿਤਕ ਔਰਤ ਉਸ ਨੂੰ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੀ ਸੀ।
ਮ੍ਰਿਤਕਾ ਦਾ ਕਤਲ ਗਲ਼ ਘੁੱਟ ਕੇ ਕੀਤਾ ਗਿਆ, ਅਤੇ ਉਸ ਦੀ ਲਾਸ਼ ਐਤਵਾਰ ਸ਼ਾਮ ਨੂੰ ਝਾੜੀਆਂ 'ਚੋਂ ਮਿਲੀ ਸੀ। ਗ੍ਰਿਫ਼ਤਾਰ ਮੁਲਜ਼ਮ ਰਾਜਕੁਮਾਰ ਪਾਲ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਅਤੇ ਸੈਕਟਰ 29, ਵਾਸ਼ੀ ਵਿੱਚ ਕੌਸਿਕਾ ਸੁਸਾਇਟੀ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ, ਜਿੱਥੇ ਉਸ ਨੂੰ ਰਿਹਾਇਸ਼ ਮੁਹੱਈਆ ਕਰਵਾਈ ਗਈ ਸੀ।
ਅਪਰਾਧ ਸ਼ਾਖਾ ਦੀ ਕੇਂਦਰੀ ਇਕਾਈ ਦੇ ਅਧਿਕਾਰੀ ਪ੍ਰਤਾਪ ਦੇਸਾਈ ਨੇ ਕਿਹਾ, "ਅਸੀਂ ਪਿਛਲੇ ਇੱਕ ਹਫ਼ਤੇ ਵਿੱਚ ਨਵੀਂ ਮੁੰਬਈ, ਮੁੰਬਈ, ਠਾਣੇ ਅਤੇ ਰਾਏਗੜ੍ਹ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਦਰਜ ਕਰਵਾਈਆਂ ਗਈਆਂ ਔਰਤ ਦੇ ਲਾਪਤਾ ਹੋਣ ਦੀ ਸ਼ਿਕਾਇਤਾਂ ਦੇ ਵੇਰਵੇ ਹਾਸਲ ਕੀਤੇ ਹਨ।"
ਲਾਸ਼ ਤਿੰਨ-ਚਾਰ ਦਿਨ ਪਹਿਲਾਂ ਸੁੱਟੀ ਗਈ ਸੀ। ਕਿਉਂਕਿ ਇਹ ਪੂਰੀ ਤਰ੍ਹਾਂ ਸੜੀ ਨਹੀਂ ਸੀ, ਇਸ ਕਰਕੇ ਉਸ ਦੇ ਚਿਹਰੇ ਦੀ ਪਛਾਣ ਕੀਤੀ ਜਾ ਸਕਦੀ ਸੀ। ਸ਼ਿਕਾਇਤਕਰਤਾ ਮੁਹੰਮਦ ਅਕੀਲ ਹਾਸ਼ਮੀ ਵਾਸੀ ਮਾਨਖੁਰਦ ਨੇ ਉਸ ਦੀ ਪਛਾਣ ਆਪਣੀ ਪਤਨੀ ਸੈਦਾ ਹਾਸ਼ਮੀ (33) ਵਜੋਂ ਕੀਤੀ ਜੋ ਜੁਈਨਗਰ ਵਿੱਚ ਇੱਕ ਹਾਊਸਕੀਪਿੰਗ ਏਜੰਸੀ ਵਿੱਚ ਕੰਮ ਕਰਦੀ ਸੀ।
ਉਸ ਦੇ ਮੋਬਾਈਲ ਦੇ ਵੇਰਵਿਆਂ ਤੋਂ, ਸਾਨੂੰ ਸ਼ੱਕੀ ਵਿਅਕਤੀ ਦਾ ਨੰਬਰ ਪ੍ਰਾਪਤ ਹੋਇਆ, ਜਿਸ ਨਾਲ ਉਹ ਨਿਯਮਤ ਤੌਰ 'ਤੇ ਗੱਲਬਾਤ ਕਰਦੀ ਸੀ।"