‘ਦੋਸਤ’ ਨੂੰ ਦੂਜਾ ਸਭ ਤੋਂ ਅਮੀਰ ਬਣਾਉਣ ਵਾਲਾ ‘ਜਾਦੂ’ ਛੋਟੇ ਕਾਰੋਬਾਰਾਂ ’ਤੇ ਕਿਉਂ ਨਹੀਂ ਚਲਾਇਆ? : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ : 'ਮਿੱਤਰਕਾਲ' ਦੌਰਾਨ 76 ਫੀਸਦੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਕੋਈ ਲਾਭ ਨਹੀਂ ਹੋਇਆ।

Rahul Gandhi

 

ਨਵੀਂ ਦਿੱਲੀ:  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਲਜ਼ਾਮ ਲਗਾਇਆ ਕਿ ਮੌਜੂਦਾ ਸਰਕਾਰ ਦੇ 'ਮਿੱਤਰਕਾਲ' ਦੌਰਾਨ 76 ਫੀਸਦੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਕੋਈ ਲਾਭ ਨਹੀਂ ਹੋਇਆ।

ਇਹ ਵੀ ਪੜ੍ਹੋ : ਹੁਣ UK ਜਾਣ ਲਈ ਗੈਪ ਅਤੇ IELTS ਦਾ ਅੜਿੱਕਾ ਖਤਮ, ਗਰੰਟਿਡ ਵੀਜ਼ਾ ਤੇ ਫੀਸ ਬਾਅਦ ਵਿਚ

ਕਾਰੋਬਾਰੀ ਗੌਤਮ ਅਡਾਨੀ ਦਾ ਨਾਂਅ ਲਏ ਬਿਨਾਂ ਉਹਨਾਂ ਅਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕੱਸਦਿਆਂ ਪੁੱਛਿਆ ਕਿ 'ਦੋਸਤ' ਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਬਣਾਉਣ ਵਾਲਾ 'ਜਾਦੂ' ਛੋਟੇ ਕਾਰੋਬਾਰੀਆਂ 'ਤੇ ਕਿਉਂ ਨਹੀਂ ਚਲਾਇਆ ਗਿਆ?

ਇਹ ਵੀ ਪੜ੍ਹੋ : ਕ੍ਰਿਕੇਟਰ ਪ੍ਰਿਥਵੀ ਸ਼ਾਅ ਨੇ ਸੈਲਫੀ ਤੋਂ ਕੀਤਾ ਇਨਕਾਰ, ਨੌਜਵਾਨਾਂ ਨੇ ਕਾਰ 'ਤੇ ਕੀਤਾ ਹਮਲਾ, ਮਾਮਲਾ ਦਰਜ

ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਮਿੱਤਰ ਕਾਲ ਦੀ ਕਹਾਣੀ: 76% MSMEs ਨੂੰ ਕੋਈ ਲਾਭ ਨਹੀਂ, 72% ਦੀ ਆਮਦਨ ਸਥਿਰ ਰਹੀ, ਘਟੀ ਜਾਂ ਖਤਮ। 62 ਫ਼ੀਸਦੀ ਨੂੰ ਬਜਟ ਤੋਂ ਸਿਰਫ਼ ਨਿਰਾਸ਼ਾ ਹੀ ਮਿਲੀ”। ਉਹਨਾਂ ਪੁੱਛਿਆ, "ਜਿਸ ਜਾਦੂ ਨਾਲ 'ਦੋਸਤ' ਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾਇਆ ਗਿਆ, ਉਹੀ ਜਾਦੂ ਛੋਟੇ ਕਾਰੋਬਾਰਾਂ 'ਤੇ ਕਿਉਂ ਨਹੀਂ ਵਰਤਿਆ?”