ਕੈਨੇਡੀਅਨ ਮੂਲ ਦੀ ਲਿਲੀ ਸਿੰਘ ਨੂੰ ਅਮਰੀਕਾ ਦੇ 'ਦੇਰ ਰਾਤ ਟਾਕ ਸ਼ੋਅ' ਵਿਚ ਕੰਮ ਕਰਨ ਦਾ ਮਿਲਿਆ ਮੇੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮੇਡੀਅਨ ਲਿਲੀ ਨੇ ਅਪਣੇ 14 ਮਿਲੀਅਨ ਦਰਸ਼ਕਾ ਨੂੰ ਇਹ ਜਾਣਕਾਰੀ 4 ਮਹੀਨੇ ਪਹਿਲਾਂ ਦਿੱਤੀ ਸੀ ਕਿ ਉਹ ਯੂਟਿਊਬ ਤੋਂ ਬਰੇਕ ਲੈ ਰਹੀ ਹੈ

Lilly Singh of Indian Canadian descent found work in America's late night talk show

ਨਵੀਂ ਦਿੱਲੀ: ਮੌਕਾ ਮਸ਼ਹੂਰ ਯੂਟਿਊਬ ਸ਼ਖਸ਼ੀਅਤ ਅਤੇ ਭਾਰਤੀ ਕੈਨੇਡੀਅਨ ਮੂਲ ਦੀ ਲਿਲੀ ਸਿੰਘ ਨੂੰ ਅਮਰੀਕਾ ਦੇ 'ਦੇਰ ਰਾਤ ਟਾਕ ਸ਼ੋਅ' ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਕੱਲ੍ਹ੍ ਸ਼ਾਮ ਨੂੰ ਸ਼ੋਅ ਦੀ ਸ਼ੂਟਿੰਗ ਕੀਤੀ ਗਈ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਸੁਆਗਤ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨਵੇਂ ਸ਼ੋਅ ਦਾ ਨਾਮ ਲੇਟ ਨਾਈਟ ਹੋਵੇਗਾ ਅਤੇ ਇਹ ਐਤਵਾਰ ਨੂੰ 1:30 ਵਜੇ ਦਾ ਹੋਵੇਗਾ।

ਸਿੰਘ ਨੇ ਸ਼ਪਸ਼ਟ ਤੌਰ ਤੇ ਕਿਹਾ ਕਿ," ਇਹ ਜਿੰਮੀ ਦਾ ਸ਼ੋਅ ਨਹੀਂ ਹੈ। ਮੈਂ ਇਸ ਸ਼ੋਅ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਸੱਚਮੁੱਚ ਹੀ ਇਕ ਹਰਮਨ ਪਿਆਰਾ ਸ਼ੋਅ ਬਣਾਉਣਾ ਚਾਹੁੰਦੀ ਹਾਂ। ਸਿੰਘ ਨੇ ਇਸ ਸ਼ੋਅ ਦੀ ਤੁਲਨਾ ਅਪਣੇ ਯੂਟਿਊਬ ਚੈਨਲ ਨਾਲ ਕੀਤੀ। ਪਰ ਉਸ ਨੇ ਕਿਹਾ ਕਿ ਹੁਣ ਉਸ ਕੋਲ ਤਿੰਨ ਸਟਾਫ ਮੈਂਬਰ ਅਤੇ ਗਾਇਕ ਵੀ ਵਾਧੂ ਨਹੀਂ ਹੋਣਗੇ। ਇਸ ਤੋਂ ਇਲਾਵਾ ਸਕਿ੍ਰ੍ਪਟ ਲਿਖਣ ਵਾਲੇ ਵੀ ਨਹੀਂ ਹੋਣਗੇ।" 

ਸੂਤਰਾਂ ਅਨੁਸਾਰ ਲਿਲੀ ਨੇ ਕਿਹਾ ਕਿ ਉਸ ਦਾ ਅੱਧੇ ਘੰਟੇ ਦਾ ਪੋ੍ਰ੍ਗਰਾਮ ਉਸ ਦੇ ਯੂਟਿਊਬ ਚੈਨਲ ਦੇ ਸਮਾਨ ਹੋਵੇਗਾ। 2016 ਵਿਚ ਟੋਰਾਂਟੋ ਦੀ ਲੀਲੀ ਸਿੰਘ ਸਭ ਤੋਂ ਵੱਧ ਤਨਖਾਹ ਵਾਲੇ ਯੂਟਿਊਬਰਾਂ ਵਿਚੋਂ ਇੱਕ ਸੀ। ਸਿੰਘ ਐਨਬੀਸੀ ਦੀ ਦੇਰ ਰਾਤ ਦੀ ਲਾਈਨਅੱਪ 'ਤੇ ਫਾਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਹੋਸਟ ਸੇਥ ਮੇਅਰਜ਼ ਚ ਸ਼ਾਮਲ ਹੋਏ ਹਨ।

ਕਮੇਡੀਅਨ ਲਿਲੀ ਨੇ ਅਪਣੇ 14 ਮਿਲੀਅਨ ਦਰਸ਼ਕਾ ਨੂੰ ਇਹ ਜਾਣਕਾਰੀ 4 ਮਹੀਨੇ ਪਹਿਲਾਂ ਦਿੱਤੀ ਸੀ ਕਿ ਉਹ ਯੂਟਿਊਬ ਤੋਂ ਬਰੇਕ ਲੈ ਰਹੀ ਹੈ। ਕਿਉਂ ਕਿ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਯੂਟਿਊਬ ਚੈਨਲ ਤੇ ਲਿਲੀ ਦੀਆਂ ਵੀਡੀਓਜ਼ ਨੂੰ 2 ਅਰਬ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਸੀ।

ਉਸ ਨੇ ਇਹ ਚੈਨਲ 2010 ਵਿਚ ਸ਼ੁਰੂ ਕੀਤਾ ਸੀ। ਉਸ ਨੇ 2017 ਵਿਚ ਇਸ ਚੈਨਲ ਤੇ ਬਹੁਤ ਤਰੱਕੀ ਕਰ ਲਈ ਸੀ। ਉਹ ਯੂਟਿਊਬ ਸਟਾਰਾਂ ਵਿਚੋਂ ਦਸਵੇਂ ਸਥਾਨ ਰਹੀ ਸੀ। ਉਸ ਨੇ ਅਪਣੇ ਕੈਰੀਅਰ ਵਿਚ ਇਕ ਐਮਟੀਵੀ ਫੈਨਡਮ ਅਵਾਰਡ, ਚਾਰ ਸਟਰੀਮੀ, ਦੋ ਟੀਨ ਚੁਆਇਸ ਅਤੇ ਇਕ ਪੀਪਲਜ਼ ਚੁਆਇਸ ਅਵਾਰਡ ਹਾਸਲ ਕੀਤੇ।