ਕਰੋਨਾ ਵਾਇਰਸ ਦੇ ਡਰ ਤੋਂ, ਅਮਰੀਕਾ ਦੇ ਲੋਕਾਂ ਨੇ ਲਿਆ ਵੱਡਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਦੇ ਲੋਕ ਡਰੇ ਹੋਏ ਹਨ

america

ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਦੇ ਲੋਕ ਡਰੇ ਹੋਏ ਹਨ । ਜਿਸ ਕਾਰਨ ਉਹ ਆਪਣੇ ਹੱਥਾਂ ਦੀ ਸਫਾਈ ਵੱਲ਼ ਬਹੁਤ ਧਿਆਨ ਦੇ ਰਹੇ ਹਨ । ਇਸ ਕਰਕੇ ਮਾਰਕਿਟ ਵਿਚ ਸੈਨੀਟਾਇਜ਼ਰ ਅਤੇ ਮਾਸਕ ਦੀ ਵੱਡੀ ਗਿਣਤੀ ਵਿਚ ਵਿਕਰੀ ਹੋ ਰਹੀ ਪਰ ਤੁਹਾਨੂੰ ਇਥੇ ਇਹ ਦੱਸ ਦੱਈਏ ਕਿ ਅਮਰੀਕਾ ਦੇ ਵਿਚ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ।  । ਅਮਰੀਕਾ ਦੇ ਵੱਡੀ ਗਿਣਤੀ ਵਿਚ ਲੋਕ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਗੰਨ ਅਤੇ ਗੋਲੀ ਸਿਕਾ ਖ੍ਰੀਦ ਰਹੇ ਹਨ ।

ਸਭ ਤੋਂ ਵੱਡੀ ਗੱਲ ਇਥੇ ਇਹ ਦੇਖਣ ਨੂੰ ਮਿਲੀ ਕਿ ਹੁਣ ਉਹ ਲੋਕ ਵੀ ਗੰਨ ਅਤੇ ਗੋਲੀ ਖ੍ਰੀਦ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਗੰਨ ਨਾ ਖ੍ਰੀਦੀ ਅਤੇ ਨਾ ਹੀ ਇਸ ਬਾਰੇ ਕਦੀ ਸੋਚਿਆ ਸੀ । ਦੱਸ ਦੱਈਏ ਕਿ 23 ਫ਼ਰਵਰੀ ਤੋਂ ਲੈ ਕੇ 4 ਮਾਰਚ ਤੱਕ ਇਨ੍ਹਾਂ ਹੱਥਿਆਰਾਂ ਦੀ ਵਿਕਰੀ ਵਿਚ 68 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ । ਜੇਕਰ ਹਥਿਆਰਾਂ ਦੀ ਖ੍ਰੀਦ ਬਾਰੇ ਗੱਲ਼ ਕਰੀਏ ਤਾਂ ਸਭ ਤੋਂ ਵੱਧ ਖ੍ਰੀਦ ਉਤਰ ਕੈਰੋਲੀਨਾ ਅਤੇ ਜਾਜਯਾ ਵਿਚ ਹੋਈ ਹੈ।

ਉਥੋਂ ਦੇ ਇਕ ਬੁਲੇਟ ਪਰੂਫ਼ ਜ਼ੋਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਵਿਕਰੀ ਵਿਚ 50 ਤੋਂ 100 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ । ਦੱਸ ਦੱਈਏ ਕਿ ਉਥੋਂ ਦੇ ਹਥਿਆਰ ਖਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਥਿਆਰ ਤੁਹਾਨੂੰ ਸੁਰੱਖਿਆ ਮਹਿਸੂਸ ਕਰਵਾ ਸਕਦੇ ਹਨ ਤਾਂ ਇਸ ਵਿਚ ਕਈ ਬੁਰੀ ਗੱਲ ਨਹੀਂ ।ਉਥੋਂ ਦੇ ਹਥਿਆਰਾਂ ਦੇ ਇਕ ਵਿਕਰੇਤਾ ਨੇ ਦੱਸਿਆ ਹੈ ਕਿ ਪਹਿਲਾਂ ਪੂਰੀ ਦੁਨੀਆਂ ਵਿਚ ਅਸੁਰੱਖਿਆ ਦਾ ਮਹੌਲ ਸੀ

ਪਰ ਹੁਣ ਅਮਰੀਕਾ ਵਿਚ ਵੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਜਿਸ ਕਾਰਨ ਕਿਸੇ ਨੂੰ ਨਹੀਂ ਪਤਾ ਕਿ ਕੀ ਹੋਣ ਵਾਲਾ ਹੈ ਇਸ ਲਈ ਆਪਣਿਆਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਇਥੇ ਇਹ ਵੀ ਦੱਸ ਦੱਈਏ ਕਿ ਜਿਹੜੇ ਵੀ ਇਹ ਹਥਿਆਰ ਖ੍ਰੀਦੇ ਜਾ ਰਹੇ ਹਨ ਉਹ ਆਤਮ ਸੁਰੱਖਿਆ ਦੇ ਲਈ ਖ੍ਰੀਦੇ ਜਾ ਰਹੇ ਹਨ ਜਿਨ੍ਹਾਂ ਵਿਚ ਏ.ਕੇ – 15 ਵਰਗੀਆਂ ਰਾਇਫਲਾਂ ਸ਼ਾਮਿਲ ਹਨ।