ਘਰ ਵਿਚ ਹੀ ਬਣਾਓ ਹੈਂਡ ਸੈਨੀਟਾਈਜ਼ਰ, ਪੜ੍ਹੋ ਪੂਰੀ ਵਿਧੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਨਾਲ, ਸਿਹਤ ਅਧਿਕਾਰੀ ਵੀ ਬਾਰ ਬਾਰ ਹੱਥ ਧੋਣ ਦੀ ਹਦਾਇਤ ਦੇ ਰਹੇ ਹਨ

File Photo

ਨਵੀਂ ਦਿੱਲੀ- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਵਧਦਾ ਹੀ ਜਾ ਰਿਹਾ ਹੈ। ਭਾਰਤ ਸਮੇਤ ਪੂਰੀ ਦੁਨੀਆਂ ਵਿਚ ਲੱਖਾਂ ਲੋਕ ਇਸ ਵਾਇਰਸ ਦੀ ਚਪੇਟ ਵਿਚ ਆਏ ਹੋਏ ਹਨ। ਹੁਣ ਤੱਕ ਇਸ ਵਾਇਰਸ ਦੇ ਇਲਾਜ ਲਈ ਕੋਈ ਵੀ ਵੈਕਸੀਨ ਤਿਆਰ ਨਹੀਂ ਹੋ ਪਾਇਆ ਹੈ। ਇਸ ਦੇ ਚੱਲਦੇ ਆਪਣੇ ਆਪ ਦਾ ਬਚਾਅ ਕਰਨਾ ਹੀ ਇਕ ਤਰ੍ਹਾਂ ਨਾਲ ਸਹੀ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਨਾਲ, ਸਿਹਤ ਅਧਿਕਾਰੀ ਵੀ ਬਾਰ ਬਾਰ ਹੱਥ ਧੋਣ ਦੀ ਹਦਾਇਤ ਦੇ ਰਹੇ ਹਨ। ਸੈਨੇਟਾਈਜ਼ਰ ਦੀਆਂ ਮੰਗਾਂ ਦੇ ਮੱਦੇਨਜ਼ਰ ਇਹ ਦਵਾਈਆਂ ਦੀਆਂ ਛੋਟੀਆਂ ਦੁਕਾਨਾਂ ਤੋਂ ਅਲੋਪ ਹੋ ਰਹੇ ਹਨ। ਅਜਿਹੀ ਸਥਿਤੀ ਵਿਚ, ਆਓ ਜਾਣਦੇ ਹਾਂ ਕਿ ਤੁਸੀਂ ਘਰ ਵਿਚ ਹੈਂਡ ਸੈਨੀਟਾਈਜ਼ਰ ਕਿਵੇਂ ਬਣਾ ਸਕਦੇ ਹੋ।

ਕਿਹੜੀਆਂ ਚੀਜ਼ ਦੀ ਜ਼ਰੂਰਤ ਹੋਵੇਗੀ: WHO ਦੇ ਅਨੁਸਾਰ, ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਨਾਲ, ਇਸ ਮਾਰੂ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਘੱਟੋ ਘੱਟ 20 ਸਕਿੰਟ ਲਈ ਹੱਥ ਧੋਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਘਰ ਵਿਚ ਸੈਨੀਟਾਈਜ਼ਰ ਬਣਾਉਣ ਲਈ, ਤੁਹਾਨੂੰ ਐਲੋਵੇਰਾ ਜੈੱਲ, ਟੀ ਟ੍ਰੀ ਤੇਲ, ਲਵੇਂਡਰ ਤੇਲ, ਸਕਵੀਜ਼ ਬੋਤਲ ਦੀ ਜ਼ਰੂਰਤ ਪਵੇਗੀ। ਇਸ ਤੋਂ ਬਣੇ ਸੈਨੀਟਾਈਜ਼ਰ ਪੂਰੀ ਤਰ੍ਹਾਂ ਨਾਲ ਹਰਬਲ ਹੋਣਗੇ। ਹਾਲਾਂਕਿ, ਇਸ ਦੌਰਾਨ ਤੁਹਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਉਹ ਜਗ੍ਹਾ ਜਿੱਥੇ ਤੁਸੀਂ ਸੈਨੀਟਾਈਜ਼ਰ ਬਣਾਉਂਦੇ ਹੋ ਪੂਰੀ ਤਰ੍ਹਾਂ ਸਾਫ ਅਤੇ ਸੁਰੱਖਿਅਤ ਹੈ। ਲਵੈਂਡਰ ਦੇ ਤੇਲ ਨਾਲ ਸੈਨੀਟਾਈਜ਼ਰ ਖੁਸ਼ਬੂਦਾਰ ਬਣ ਜਾਵੇਗਾ। 

ਸੈਨੀਟਾਈਜ਼ਰ ਬਣਾਉਣ ਦੀ ਵਿਧੀ- ਘਰ ਵਿਚ ਸੈਨੀਟਾਈਜ਼ਰ ਬਣਾਉਣਾ ਬੇਹੱਦ ਆਸਾਨ ਹੈ। ਸਭ ਤੋਂ ਪਹਿਲਾਂ ਇਕ ਅਜਿਹੀ ਬੋਤਲ ਲਵੋ ਜਿਸ ਵਿਚੋਂ ਦਬਾ ਕੇ ਸੈਨੀਟਾਈਜ਼ਰ ਕੱਢਣਾ ਆਸਾਨ ਹੋ ਜਾਵੇ। ਉਸ ਬੋਤਲ ਵਿਚ ਐਲੋਵੇਰਾ ਜੈੱਲ ਪਾਓ। ਇਹ ਧਿਆਨ ਰਹੇ ਕਿ ਬੋਤਲ ਨੂੰ ਪੂਰਾ ਨਹੀਂ ਭਰਨਾ ਇਸ ਵਿਚ ਥੋੜ੍ਹੀ ਜਗ੍ਹਾ ਖਾਲੀ ਰਹਿਣੀ ਚਾਹੀਦੀ ਹੈ। ਜੇ ਐਲੋਵੇਰਾ ਜੈੱਲ ਜ਼ਿਆਦਾ ਗਾੜਾ ਹੈ ਤਾਂ ਉਸਨੂੰ ਪਤਲਾ ਕਰਨ ਲਈ ਤੁਸੀਂ ਉਸ ਵਿਚ ਗੁਲਾਬ ਜਲ ਪਾ ਸਕਦੇ ਹੋ।

ਉਸ ਤੋਂ ਬਾਅਦ ਤੁਸੀਂ ਇਸ ਵਿਚ ਟੀ ਟ੍ਰੀ ਤੇਲ ਦੀਆਂ 5 ਬੂੰਦਾਂ ਪਾਓ। ਇਹ ਤੇਲ ਬੈਕਟੀਰੀਆ ਅਤੇ ਕੀਟਾਣੂਆਂ ਨੂੰ ਮਾਰਨ ਵਿਚ ਸਹਾਇਤਾ ਕਰਦਾ ਹੈ। ਹੁਣ ਇਸ ਵਿਚ 6 ਤੋਂ 7 ਬੂੰਦਾਂ ਲਿਵਿਰਡ ਤੇਲ ਦੀਆਂ ਪਾਓ। ਹੁਣ ਬੋਤਲ ਨੂੰ ਬੰਦ ਕਰ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾਓ ਤਾਂ ਜੋ ਸਾਰੀਆਂ ਚੀਜ਼ਾਂ ਮਿਕਸ ਹੋ ਸਕਣ।