ਫ਼ੌਜ ਭਰਤੀ ਘੋਟਾਲਾ: CBI ਨੇ 5 ਲੈਫ਼ਟੀਨੈਂਟ ਕਰਨਲ, 2 ਮੇਜਰ ਸਮੇਤ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਖਿਲਾਫ ਰਿਸ਼ਵਤ ਲੈਣ ਤੇ ਦਿਵਾਉਣ ਦੇ ਗੰਭੀਰ ਦੋਸ਼ ਹਨ।

CBI

ਨਵੀਂ ਦਿੱਲੀ - ਫ਼ੌਜ ਭਰਤੀ ਘੋਟਾਲਾ ਮਾਮਲੇ ਵਿਚ ਸੀ.ਬੀ.ਆਈ. ਨੇ 5 ਲੈਫ਼ਟੀਨੈਂਟ ਕਰਨਲ ਅਤੇ  2 ਮੇਜਰ ਸਮੇਤ 23 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚ 17 ਫ਼ੌਜ ਦੇ ਕਰਮਚਾਰੀ ਸ਼ਾਮਲ ਹਨ। ਜਿਨ੍ਹਾਂ ਵਿਚ 5 ਲੈਫ਼ਟੀਨੈਂਟ ਕਰਨਲ ਰੈਂਕ ਦੇ ਅਫ਼ਸਰ, ਦੋ ਮੇਜਰ, ਮੇਜਰ ਦਾ ਇਕ ਰਿਸ਼ਤੇਦਾਰ, ਪਤਨੀ ਸਮੇਤ ਕੁੱਝ ਨਾਇਬ ਸੂਬੇਦਾਰ, ਹਵਲਦਾਰ ਤੇ ਸਿਪਾਹੀ ਰੈਂਕ ਦੇ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਖਿਲਾਫ ਰਿਸ਼ਵਤ ਲੈਣ ਤੇ ਦਿਵਾਉਣ ਦੇ ਗੰਭੀਰ ਦੋਸ਼ ਹਨ।

ਅਧਿਕਾਰੀਆਂ ਨੇ ਬੀਤੇ ਦਿਨੀ ਕਿਹਾ ਕਿ ਸੀਬੀਆਈ ਨੇ ਇਸ ਮਾਮਲੇ ਵਿੱਚ ਦਿੱਲੀ ਦੀ ਛਾਉਣੀ ਵਿੱਚ ਅਧਾਰ ਹਸਪਤਾਲ ਸਣੇ 13 ਸ਼ਹਿਰਾਂ ਵਿੱਚ 30 ਥਾਵਾਂ ਦੀ ਤਲਾਸ਼ੀ ਲਈ ਹੈ। ਇਹ  ਤਲਾਸ਼ੀ ਮੁਹਿੰਮ ਕਪੂਰਥਲਾ, ਬਠਿੰਡਾ, ਦਿੱਲੀ, ਕੈਥਲ, ਪਲਵਲ, ਲਖਨਊ, ਬਰੇਲੀ, ਗੋਰਖਪੁਰ, ਵਿਸ਼ਾਖਾਪਟਨਮ, ਜੈਪੁਰ, ਗੁਹਾਟੀ, ਜੋਰਹਾਟ ਅਤੇ ਚਿਰਾਂਗ ਵਿੱਚ ਕੀਤੀ ਗਈ।

ਉਨ੍ਹਾਂ ਕਿਹਾ ਕਿ ਆਰਮੀ ਏਅਰ ਡਿਫੈਂਸ ਕੋਰ ਦਾ ਲੈਫਟੀਨੈਂਟ ਕਰਨਲ ਐਮਸੀਐਸਐਨਏ ਭਗਵਾਨ ਭਰਤੀ ਗਿਰੋਹ ਦਾ ਕਥਿਤ ਮਾਸਟਰਮਾਈਂਡ ਹੈ ਅਤੇ ਉਸ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਹੈ।