ਦਿੱਲੀ ਵਿੱਚ ਕੋਰੋਨਾ ਦੇ ਕੇਸ ਇੱਕ ਵਾਰ ਫਿਰ 400 ਤੋਂ ਪਾਰ
- ਦਿੱਲੀ ਵਿੱਚ ਕੋਰੋਨਾ ਤੋਂ ਮੌਤ ਦੀ ਦਰ 1.70% ਰਹੀ ਹੈ।
Corona Update
ਨਵੀਂ ਦਿੱਲੀ: ਅੱਜ ਦਿੱਲੀ ਵਿੱਚ ਕੋਰੋਨਾ ਦੇ ਕੇਸ ਇੱਕ ਵਾਰ ਫਿਰ 400 ਦੇ ਪਾਰ ਹੋ ਗਏ ਹਨ। ਮੰਗਲਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 425 ਨਵੇਂ ਕੇਸ ਪਾਏ ਗਏ। ਹਾਲਾਂਕਿ, ਇਸ ਸਮੇਂ ਦੇ ਦੌਰਾਨ ਸਿਰਫ 1 ਮਰੀਜ਼ ਦੀ ਮੌਤ ਹੋ ਹੋਈ ਹੈ। ਮਹਾਰਾਸ਼ਟਰ,ਕੇਰਲ,ਕਰਨਾਟਕ ਸਮੇਤ ਦੇਸ਼ ਦੇ ਹੋਰ ਖੇਤਰਾਂ ਦੀ ਤਰ੍ਹਾਂ,ਦਿੱਲੀ ਵਿਚ ਕੋਰੋਨਾ ਦੇ ਮਾਮਲੇ ਵਧੇ ਹਨ,ਪਰ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।