Amazon-Future Dispute: ਐਮਾਜ਼ੋਨ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਜਤਾਈ ਸਹਿਮਤੀ, 23 ਮਾਰਚ ਨੂੰ ਹੋਵੇਗੀ ਸੁਣਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਊਚਰ ਦਾ ਤਰਕ ਹੈ ਕਿ ਐਮਾਜ਼ੋਨ ਆਰਬੀਟਰਲ ਟ੍ਰਿਬਿਊਨਲ ਤੋਂ ਸੁਰੱਖਿਅਤ ਆਦੇਸ਼ ਦੀ ਮੰਗ ਕਰ ਸਕਦਾ ਹੈ, ਸੁਪਰੀਮ ਕੋਰਟ ਤੋਂ ਨਹੀਂ।

Amazon-future case

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਫਿਊਚਰ ਰਿਟੇਲ ਸੰਪਤੀਆਂ ਦੀ ਸੁਰੱਖਿਆ ਦੇ ਅੰਤਰਿਮ ਉਦੇਸ਼ ਦੀ ਮੰਗ ਕਰਨ ਵਾਲੀ ਐਮਾਜ਼ੋਨ ਦੀ ਪਟੀਸ਼ਨ ’ਤੇ ਸੁਣਵਾਈ ਲਈ  ਸਹਿਮਤੀ ਦੇ ਦਿੱਤੀ ਹੈ ਅਤੇ 23 ਮਾਰਚ ਨੂੰ ਇਸ ਪਟੀਸ਼ਨ ’ਤੇ  ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿਤੇ ਹਨ।

ਫਿਊਚਰ ਨੇ ਵੀ ਐਮਜ਼ੋਨ ਦੇ ਨਾਲ ਅਧੂਰੀ ਕਾਰਵਾਈ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸਹਿਮਤੀ ਜਤਾਈ ਹੈ। ਫਿਊਚਰ ਦਾ ਤਰਕ ਹੈ ਕਿ ਐਮਾਜ਼ੋਨ ਆਰਬੀਟਰਲ ਟ੍ਰਿਬਿਊਨਲ ਤੋਂ ਸੁਰੱਖਿਅਤ ਆਦੇਸ਼ ਦੀ ਮੰਗ ਕਰ ਸਕਦਾ ਹੈ, ਸੁਪਰੀਮ ਕੋਰਟ ਤੋਂ ਨਹੀਂ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਕਿਹਾ ਸੀ ਕਿ ਰਿਲਾਇੰਸ ਦੁਆਰਾ ਲਏ ਜਾ ਰਹੇ ਫਿਊਚਰ ਰਿਟੇਲ ਦੇ ਸਟੋਰਾਂ ਦੇ ਖਿਲਾਫ਼ ਐਮਾਜ਼ੋਨ ਦੀ ਪਟੀਸ਼ਨ ’ਤੇ ਬੁੱਧਵਾਰ ਨੂੰ ਵਿਚਾਰ ਕੀਤਾ ਜਾਵੇਗਾ।

ਐਮਾਜ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਐਮਾਜ਼ਨ ਫਿਊਚਰ ਰਿਟੇਲ ਦੀ ਸਪੰਤੀ ’ਤੇ ਬਿਆਨੀ ਗਰੁੱਪ ਅਤੇ ਰਿਲਾਇੰਸ ਦੇ ਵਿਚਕਾਰ ਸਮਝੌਤਾ ਕਰਨ ਲਈ ਗੱਲਬਾਤ ਕੀਤੀ ਗਈ ਪਰ ਕੋਈ ਸਿੱਟਾ ਨਹੀਂ ਨਿਕਲਿਆ। ਐਮਾਜ਼ੋਨ ਦੇ ਵਕੀਲ ਗੋਪਾਲ ਸੁਬਰਾਮਨੀਅਮ  ਨੇ ਕਿਹਾ ਸੀ ਕਿ ਕਦੇ ਕਦੇ ਅਸੀਂ ਬਹੁਤ ਆਸਵੰਦ ਹੁੰਦੇ ਹਾਂ ਪਰ ਅੰਤਿਮ ਨਤੀਜੇ ਕੁਝ ਵੀ ਨਹੀਂ ਨਿਕਲਦੇ। ਉਚ ਪੱਧਰ ਦੀਆਂ ਬੈਠਕਾਂ ਕੀਤੀਆਂ ਗਈਆਂ ਪਰ ਨਤੀਜਾ ਕੋਈ ਨਹੀਂ ਨਿਕਲਿਆ।

ਐਮਾਜ਼ੋਨ ਨੇ ਫਿਊਚਰ ’ਤੇ ਮਾਮਲਾ ਲੰਬਿਤ ਹੋਣ ਦੇ ਬਾਵਜੂਦ ਰਿਲਾਇੰਸ ਨੂੰ ਆਪਣੀ ਸਪੰਤੀ ਟ੍ਰਾਂਸਫਰ ਕਰਨ ਦੇ ਅਰੋਪ ਲਗਾਏ ਹਨ। ਉਥੇ ਹੀ ਫਿਊਚਰ ਨੇ ਕਿਹਾ ਹੈ ਕਿ ਇ ਮੁਕੱਦਮਾ ਸਾਨੂੰ ਦਵਾਲੀਆਪਣ ਦੀ ਕਾਗਾਰ ’ਤੇ ਲੈ ਆਇਆ ਹੈ। ਵਕੀਲ ਹਰੀਸ਼ ਸਾਵਲੇ ਨੇ ਕਿਹਾ ਐਮਾਜ਼ਨ ਨੇ ਸਾਨੂੰ ਡੁਬੋ ਦਿੱਤਾ ਹੈ ਤੇ ਅਸੀਂ ਟੁੱਟ ਚੁੱਕੇ ਹਾਂ।

ਫਿਊਚਰ ਨੇ ਕਿਹਾ ਕਿ 15 ਦਿਨ ਪਹਿਲਾਂ ਸ਼ੀਪ ਟੇਕਓਵਰ ਸ਼ੁਰੂ ਹੋਇਆ ਸੀ। ਸਾਡੇ ਕੋਲ ਇਸ ਉੱਤੇ ਕੋਈ ਕੰਟਰੋਲ ਨਹੀਂ ਹੈ। ਚੱਲ ਰਹੇ ਮੁਕੱਦਮੇ ਦੇ ਬਾਵਜੂਦ ਰਿਲਾਇੰਸ ਕਾਰਵਾਈ ਕਰ ਰਹੀ ਹੈ। ਅਸੀਂ ਕੁਝ ਨਹੀਂ ਕਰ ਸਕਦੇ ।