Himachal Pradesh: ਅਯੋਗ ਕਰਾਰ ਦਿਤੇ ਗਏ 6 ਵਿਧਾਇਕਾਂ ਦੀ ਪਟੀਸ਼ਨ ’ਤੇ 18 ਮਾਰਚ ਨੂੰ ਹੋਵੇਗੀ ਸੁਣਵਾਈ
ਕਾਂਗਰਸ ਦੇ ਵ੍ਹਿਪ ਮੁਤਾਬਕ ਉਨ੍ਹਾਂ ਨੂੰ ਸਦਨ ’ਚ ਮੌਜੂਦ ਰਹਿਣਾ ਅਤੇ ਬਜਟ ਦੇ ਹੱਕ ’ਚ ਵੋਟ ਪਾਉਣੀ ਜ਼ਰੂਰੀ ਸੀ।
The hearing on the petition of 6 disqualified MLAs will be held on March 18
 		 		Himachal Pradesh: ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ’ਚ ਹਾਲ ਹੀ ’ਚ ਹੋਈਆਂ ਰਾਜ ਸਭਾ ਚੋਣਾਂ ’ਚ ‘ਕ੍ਰਾਸ ਵੋਟਿੰਗ’ ਕਰਨ ਵਾਲੇ ਕਾਂਗਰਸ ਦੇ 6 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ 18 ਮਾਰਚ ਨੂੰ ਸੁਣਵਾਈ ਕਰੇਗਾ।
ਛੇ ਬਾਗ਼ੀ ਵਿਧਾਇਕਾਂ ਸੁਧੀਰ ਸ਼ਰਮਾ, ਰਵੀ ਠਾਕੁਰ, ਰਜਿੰਦਰ ਰਾਣਾ, ਇੰਦਰ ਦੱਤ, ਲਖਨਪਾਲ, ਚੇਤਨਿਆ ਸ਼ਰਮਾ ਅਤੇ ਦਵਿੰਦਰ ਕੁਮਾਰ ਭੁੱਟੋ ਨੂੰ ਕਾਂਗਰਸ ਵ੍ਹਿਪ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿਤਾ ਗਿਆ ਸੀ। ਕਾਂਗਰਸ ਦੇ ਵ੍ਹਿਪ ਮੁਤਾਬਕ ਉਨ੍ਹਾਂ ਨੂੰ ਸਦਨ ’ਚ ਮੌਜੂਦ ਰਹਿਣਾ ਅਤੇ ਬਜਟ ਦੇ ਹੱਕ ’ਚ ਵੋਟ ਪਾਉਣੀ ਜ਼ਰੂਰੀ ਸੀ।