ਰੋਹਤਕ 'ਚ ਦਰਿੰਦਗੀ ਦਾ ਸ਼ੱਕ, ਬੈਗ 'ਚੋਂ ਮਿਲੀ ਬੱਚੀ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਠੂਆ, ਉਨਾਵ ਅਤੇ ਸੂਰਤ ਤੋਂ ਬਾਅਦ ਹੁਣ ਰੋਹਤਕ ਦੇ ਇਲਾਕੇ ਵਿਚ ਇਕ ਹੋਰ ਛੋਟੀ ਬੱਚੀ ਦੀ ਲਾਸ਼ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਬੱਚੀ ਦੇ ...

body of minor girl found inside bag in drain rohtaks      

ਨਵੀਂ ਦਿੱਲੀ : ਕਠੂਆ, ਉਨਾਵ ਅਤੇ ਸੂਰਤ ਤੋਂ ਬਾਅਦ ਹੁਣ ਰੋਹਤਕ ਦੇ ਇਲਾਕੇ ਵਿਚ ਇਕ ਹੋਰ ਛੋਟੀ ਬੱਚੀ ਦੀ ਲਾਸ਼ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਬੱਚੀ ਦੇ ਲਾਸ਼ ਨੂੰ ਬੈਗ ਵਿਚ ਬੰਦ ਕਰ ਕੇ ਨਹਿਰ ਵਿਚ ਸੁੱਟ ਦਿਤਾ ਗਿਆ ਸੀ। ਰੋਹਤਕ ਦੇ ਟਿਟੌਲੀ ਪਿੰਡ ਦੇ ਖੇਤਾਂ ਦੀ ਨਹਿਰ ਵਿਚੋਂ 8 ਤੋਂ 10 ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। ਬੱਚੀ ਦੀ ਲਾਸ਼ ਨਹਿਰ ਵਿਚੋਂ ਮਿਲੀ ਹੈ ਅਤੇ ਨਹਿਰ ਵਿਚ ਪਾਣੀ ਘੱਟ ਹੋਣ ਕਰ ਕੇ ਇਹ ਲਾਸ਼ ਉਥੇ ਹੀ ਰੁਕ ਗਈ ਸੀ। 

ਇਸ ਮਾਮਲੇ ਵਿਚ ਕਿਸੇ ਅਣਸੁਖਾਵੀਂ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿਉਂਥਸ਼ ਬੱਚੀ ਦੇ ਪ੍ਰਾਈਵੇਟ ਪਾਰਟ ਬਾਹਰ ਨਿਕਲੇ ਹੋਏ ਹਨ। ਇੰਨਾ ਹੀ ਨਹੀਂ, ਬੱਚੀ ਦਾ ਇਕ ਹੱਥ ਵੀ ਗਾਇਬ ਹੈ। ਇਹ ਵਾਰਦਾਤ 4 ਤੋਂ ਪੰਜ ਦਿਨ ਪਹਿਲਾਂ ਦੀ ਦਸੀ ਜਾ ਰਹੀ ਹੈ। ਪੁਲਿਸ ਨੇ ਅਣਪਛਾਤੇ ਵਿਰੁਣ ਮਾਮਲਾ ਦਰਜ ਕਰ ਲਿਆ ਹੈ ਅਤੇ ਐਫਐਸਐਲ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। 

ਦਸਿਆ ਜਾ ਰਿਹਾ ਹੈ ਕਿ ਟਿਟੋਲੀ ਪਿੰਡ ਦੀ ਨਹਿਰ ਵਿਚ ਸੋਮਵਾਰ ਸਵੇਰੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਇਕ ਬੈਗ ਦੇਖਿਆ, ਜਿਸ ਵਿਚੋਂ ਇਕ ਹੱਥ ਬਾਹਰ ਦਿਖਾਈ ਦੇ ਰਿਹਾ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੈਗ ਨੂੰ ਬਾਹਰ ਕੱਢਿਆ ਅਤੇ ਖੋਲ੍ਹ ਕੇ ਦੇਖਿਆ ਤਾਂ ਬੈਗ ਵਿਚ ਇਕ ਬੱਚੀ ਦੀ ਲਾਸ਼ ਮਿਲੀ। 

ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਸੀ। ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲਾਸ਼ ਲਗਭਗ ਚਾਰ ਤੋਂ ਪੰਜ ਹਫ਼ਤੇ ਪੁਰਾਣੀ ਹੈ। ਮੌਕੇ 'ਤੇ ਐਫਐਸਐਲ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਜਾਂਚ ਵਿਚ ਹੱਤਿਆ ਕਰਕੇ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦਾ ਮਾਮਲਾ ਮੰਨਿਆ ਜਾ ਰਿਹਾ ਹੈ।

ਪੁਲਿਸ ਜਾਂਚ ਅਧਿਕਾਰੀ ਦੇਵੀ ਸਿੰਘ ਨੇ ਦਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਪੜਤਾਲ ਕੀਤੀ। 
ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਰੋਹਤਕ ਪੀਜੀਆਈ ਭੇਜ ਦਿਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਘਟਨਾਕ੍ਰਮ ਦਾ ਖ਼ੁਲਾਸਾ ਹੋ ਸੇਗਾ। ਅਜੇ ਅਣਪਛਾਤੇ ਦੇ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।